ਮੁੰਬਈ (Sting Operation)- ਬਾਲੀਵੁੱਡ ਅਭਿਨੇਤਾ ਕੁਣਾਲ ਖੇਮੂ ਦੀ ਬੇਟੀ ਇਨਾਇਆ ਨੌਮੀ ਨਾਲ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਹੈ। ਕਰੀਨਾ ਦੇ ਫੈਨਜ਼ ਪੇਜ ‘ਤੇ ਸ਼ੇਅਰ ਕੀਤੀ ਗਈ ਇਸ ਤਸਵੀਰ ‘ਚ ਕੁਣਾਲ ਆਪਣੀ ਲਾਡਲੀ ਬੇਟੀ ਇਨਾਇਆ ਨੂੰ ਕਿਸ ਕਰਦੇ ਦਿਖਾਈ ਦੇ ਰਹੇ ਹਨ। ਸੋਸ਼ਲ ਮੀਡੀਆ ‘ਤੇ ਇਨਾਇਆ ਦੀ ਕਿਊਟਨੈੱਸ ਦੀ ਕਾਫੀ ਚਰਚਾ ਹੋ ਰਹੀ ਹੈ। ਲਾਈਮਲਾਈਟ ਦੇ ਮਾਮਲੇ ‘ਚ ਇਨਾਇਆ ਤੈਮੂਰ ਨੂੰ ਬਰਾਬਰ ਟੱਕਰ ਦੇ ਰਹੀ ਹੈ। ਕਿਊਟਨੈੱਸ ਦੇ ਮਾਮਲੇ ‘ਚ ਇਨਾਇਆ ਤੈਮੂਰ ਨਾਲੋਂ ਘੱਟ ਨਹੀਂ ਹੈ।
ਬੀਤੇ ਦਿਨੀਂ ਪਹਿਲੀ ਵਾਰ ਸੋਹਾ ਅਲੀ ਖਾਨ ਨੂੰ ਇਨਾਇਆ ਨਾਲ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ। ਇਸ ਦੌਰਾਨ ਇਨਾਇਆ ਮੰਮੀ ਸੋਹਾ ਦੀ ਗੋਦ ‘ਚ ਬੇਹੱਦ ਕਿਊਟ ਦਿਖਾਈ ਦੇ ਰਹੀ ਸੀ। ਇਸ ਮੌਕੇ ਇਨਾਇਆ ਕਿਸੇ ਨੰਨ੍ਹੀ ਪਰੀ ਤੋਂ ਘੱਟ ਨਹੀਂ ਲੱਗ ਰਹੀ ਸੀ।