ਕੈਸੀਨੋ ਕਿੰਗ ‘ਤੇ ਲੱਗਾ ਸੈਕਸ ਸ਼ੋਸ਼ਣ ਦਾ ਇਲਜ਼ਾਮ, ਅਹੁਦੇ ਤੋਂ ਦਿੱਤਾ ਅਸਤੀਫਾ

12 resign
ਵਾਸ਼ਿੰਗਟਨ(Sting Operation)- ਅਮਰੀਕਾ ਵਿੱਚ ਕੈਸੀਨੋ ਕਿੰਗ ਵਜੋਂ ਜਾਣੇ ਜਾਂਦੇ ਸਟੀਵ ਵਾਇਨ ਨੇ ਸੈਕਸ ਸ਼ੋਸ਼ਣ ਦੇ ਦੋਸ਼ ਲੱਗਣ ਦੇ ਬਾਅਦ ਰਿਪਬਲੀਕਨ ਨੈਸ਼ਨਲ ਕਮੇਟੀ (ਆਰ ਐੱਨ ਸੀ) ਦੇ ਫਾਈਨੈਂਸ਼ੀਅਲ ਚੀਫ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਨਾਲ ਰਿਪਬਲੀਕਨ ਪਾਰਟੀ ਦੀ ਸਥਿਤੀ ਖਰਾਬ ਹੋਈ ਹੈ।
ਮਿਲੀ ਜਾਣਕਾਰੀ ਅਨੁਸਾਰ ‘ਵਾਲ ਸਟਰੀਟ ਜਰਨਲ’ ਦੀ ਰਿਪੋਰਟ ਵਿੱਚ ਦੋਸ਼ ਲਾਇਆ ਗਿਆ ਹੈ ਕਿ 76 ਸਾਲਾ ਅਰਬਪਤੀ ਸਟੀਵ ਵਾਇਨ ਨੇ ਮਸਾਜ ਕਰਨ ਵਾਲੀਆਂ ਕੁੜੀਆਂ ਨੂੰ ਤੰਗ ਕੀਤਾ ਅਤੇ ਇਸ ਗਰੁੱਪ ਦੀ ਇਕ ਮੈਂਬਰ ਨੂੰ ਸਰੀਰਕ ਸਬੰਧ ਬਣਾਉਣ ਲਈ ਵੀ ਮਜਬੂਰ ਕੀਤਾ। ਵਾਇਨ ਨੇ ਇਨ੍ਹਾਂ ਦੋਸ਼ਾਂ ਨੂੰ ਗ਼ਲਤ ਅਤੇ ਨਿਰ ਆਧਾਰ ਕਿਹਾ ਹੈ।
ਆਰ ਐਨ ਸੀ ਦੇ ਮੁਖੀ ਰਾਣਾ ਮੈਕਡੇਨੀਅਲ ਨੇ ਅਮਰੀਕੀ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਸਟੀਵ ਵਾਇਨ ਦਾ ਅਸਤੀਫਾ ਮਨਜ਼ੂਰ ਕਰ ਲਿਆ ਹੈ। ਵਾਇਨ ਨੇ ਇਸ ਸਾਰੇ ਕਿੱਸੇ ਦੇ ਲਈ ਆਪਣੀ ਸਾਬਕਾ ਪਤਨੀ ਐਲੇਨ ਨੂੰ ਜਿੰਮੇਦਾਰ ਕਿਹਾ ਹੈ। ਉਸ ਦਾ ਆਪਣੀ ਸਾਬਕਾ ਪਤਨੀ ਨਾਲ ਮਾਣਹਾਨੀ ਦਾ ਇੱਕ ਮੁਕੱਦਮਾ ਚੱਲ ਰਿਹਾ ਹੈ।
ਅਰਬਪਤੀ ਵਾਇਨ ਨੇ ਪਬਲਿਕ ਰਿਲੇਸ਼ਨ ਟੀਮ ਨੂੰ ਭੇਜੇ ਬਿਆਨ ਵਿੱਚ ਕਿਹਾ ਕਿ ਉਸ ਦੀ ਸਾਬਕਾ ਪਤਨੀ ਲਗਾਤਾਰ ਇਹੋ ਜਿਹੇ ਦੋਸ਼ ਲਾਉਂਦੀ ਰਹੀ ਹੈ, ਜਿਸ ਕਾਰਨ ਉਹ ਇੰਨੇ ਭਿਆਨਕ ਅਤੇ ਗੰਦੇ ਮੁਕੱਦਮੇ ਵਿੱਚ ਫਸ ਗਿਆ ਹੈ।
‘ਵਾਲ ਸਟਰੀਟ ਜਰਨਲ’ ਨੇ ਸਟੀਵ ਵਾਇਨ ਦੇ ਨਾਲ ਕੰਮ ਕਰਨ ਵਾਲੇ ਦਰਜਨਾਂ ਲੋਕਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਆਪਣੇ ਦਫ਼ਤਰ ਵਿੱਚ ਇਕੱਲੇ ਰਹਿਣ ਦੌਰਾਨ ਉਸ ਉੱਤੇ ਕਈ ਵਾਰ ਮਸਾਜ ਕਰਨ ਵਾਲਿਆਂ ਦਾ ਸ਼ੋਸ਼ਣ ਕਰਨ ਦਾ ਦੋਸ਼ ਲੱਗਦਾ ਰਿਹਾ ਹੈ।
ਵਾਲ ਸਟਰੀਟ ਜਰਨਲ ਨੇ ਕੋਰਟ ਦੇ ਇੱਕ ਦਸਤਾਵੇਜ਼ ਦੇ ਹਵਾਲੇ ਨਾਲ ਲਿਖਿਆ ਹੈ ਕਿ ਕਸੀਨੋ ਇੰਡਸਟਰੀ ਦੇ ਇਸ ਦਿੱਗਜ ਨੇ ਇੱਕ ਮੇਕਅਪ ਆਰਟਿਸਟ ਨੂੰ 7.5 ਮਿਲਿਅਨ ਡਾਲਰ ਦਾ ਭੁਗਤਾਨ ਕੀਤਾ ਸੀ। ਮੇਕਅਪ ਆਰਟਿਸਟ ਨੇ ਉਸ ਉੱਤੇ ਜਿਸਮਾਨੀ ਸ਼ੋਸ਼ਣ ਕਰਨ ਦਾ ਦੋਸ਼ ਲਾਇਆ ਸੀ।
ਅਖ਼ਬਾਰ ਨੇ ਦਾਅਵਾ ਕੀਤਾ ਹੈ ਕਿ ਵਾਇਨ ਦੇ ਮਹਿਲਾ ਸਟਾਫ਼ ਦੀਆਂ ਔਰਤਾਂ ਉਸ ਨੂੰ ਇਕੱਲੇ ਮਿਲਣ ਤੋਂ ਬਚਣ ਲਈ ਝੂਠੇ ਅਪਾਇੰਟਮੈਂਟ ਦਿਖਾਉਣ ਲੱਗੀਆਂ ਸਨ ਜਾਂ ਆਪਣੇ ਨਾਲ ਇੱਕ ਸਹਿਯੋਗੀ ਲੈ ਕੇ ਜਾਂਦੀਆਂ ਸਨ। ਕੁਝ ਤਾਂ ਜਦੋਂ ਇਹ ਸੁਣਦੀਆਂ ਸਨ ਕਿ ਉਹ ਉਨ੍ਹਾਂ ਦੇ ਸੈਲੂਨ ਵਿੱਚ ਆ ਰਿਹਾ ਹੈ ਤਾਂ ਉਹ ਆਪਣੇ ਬਾਥਰੂਮ ਜਾਂ ਕਿਸੇ ਕਮਰੇ ਵਿੱਚ ਛੁਪ ਜਾਂਦੀਆਂ ਸਨ।

About Sting Operation

Leave a Reply

Your email address will not be published. Required fields are marked *

*

themekiller.com