‘ਜੇ ਪਕੌੜੇ ਵੇਚਣਾ ਨੌਕਰੀ ਤਾਂ ਭੀਖ ਮੰਗਣਾ ਵੀ ਰੁਜਗਾਰ’, ਚਿਦੰਬਰਮ ਦਾ ਮੋਦੀ ਨੂੰ ਜਵਾਬ

22 CHIDAMBRAM
ਨਵੀਂ ਦਿੱਲੀ(Sting Operation)- ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਪੀ. ਚਿਦੰਬਰਮ ਨੇ ਰੁਜ਼ਗਾਰ ਦੇ ਮੁੱਦੇ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਚਿਦੰਬਰਮ ਨੇ ਮੋਦੀ ਦੀ ਅਲੋਚਨਾ ਕਰਦੇ ਹੋਏ ਟਵੀਟ ਕਰਕੇ ਕਿਹਾ ਹੈ ਕਿ ਜੇਕਰ ਪਕੌੜੇ ਵੇਚਣਾ ਨੌਕਰੀ ਹੋ ਸਕਦੀ ਹੈ ਤਾਂ ਇਸ ਹਿਸਾਬ ਨਾਲ ਭੀਖ ਮੰਗਣਾ ਵੀ ਨੌਕਰੀ ਹੋਣੀ ਚਾਹੀਦੀ ਹੈ।
ਕਾਂਗਰਸ ਦੇ ਸੀਨੀਅਰ ਲੀਡਰ ਨੇ ਟਵੀਟ ਵਿੱਚ ਇਹ ਵੀ ਕਿਹਾ ਕਿ ਜੇਕਰ ਰੁਜ਼ਗਾਰ ਦਾ ਇਹੀ ਪੈਮਾਨਾ ਹੈ ਤਾਂ ਸਾਨੂੰ ਮੁਲਕ ਦੇ ਗ਼ਰੀਬ ਤੇ ਭੀਖ ਮੰਗਣ ਵਾਲੇ ਲੋਕਾਂ ਦੀ ਗਿਣਤੀ ਕਰਨੀ ਚਾਹੀਦੀ ਹੈ। ਉਨ੍ਹਾਂ ਸਾਰਿਆਂ ਲੋਕਾਂ ਨੂੰ ਰੁਜ਼ਗਾਰ ਵਾਲੇ ਲੋਕਾਂ ਦੀ ਲਿਸਟ ਵਿੱਚ ਰੱਖਣਾ ਚਾਹੀਦਾ ਹੈ।
19 ਜਨਵਰੀ ਨੂੰ ਪੀਐਮ ਮੋਦੀ ਨੇ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਕਿਹਾ ਸੀ ਕਿ ਜੇਕਰ ਇੱਕ ਬੰਦਾ ਪਕੌੜੇ ਵੇਚਦਾ ਹੈ ਤੇ ਸ਼ਾਮ ਨੂੰ 200 ਰੁਪਏ ਘਰ ਲੈ ਕੇ ਜਾਂਦਾ ਹੈ ਤਾਂ ਕੀ ਉਸ ਨੂੰ ਰੁਜ਼ਗਾਰ ਨਹੀਂ ਕਹਾਂਗੇ। ਇਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਮੋਦੀ ਦੇ ਇਸ ਬਿਆਨ ‘ਤੇ ਕਾਫ਼ੀ ਭੜਾਸ ਕੱਢੀ।

About Sting Operation

Leave a Reply

Your email address will not be published. Required fields are marked *

*

themekiller.com