ਟਾਈਗਰ ਸਟਾਰਰ ਫਿਲਮ ‘ਸਟੂਡੈਂਟ ਆਫ…’ ਦੀ ਰਿਲੀਜ਼ਿੰਗ ਡੇਟ ਆਈ ਸਾਹਮਣੇ

48 tiger
ਮੁੰਬਈ (Sting Operation)- ਟਾਈਗਰ ਸ਼ਰਾਫ ਅਭਿਨੈ ਫਿਲਮ ‘ਸਟੂਡੈਂਟ ਆਫ ਦਿ ਈਅਰ’ ਦਾ ਸੀਕਵਲ ਇਸ ਸਾਲ 23 ਨਵੰਬਰ ਨੂੰ ਰਿਲੀਜ਼ ਹੋਵੇਗਾ। ਆਪਣੇ ਪ੍ਰੋਡਕਸ਼ਨ ਧਰਮਾ ਬੈਨਰ ਹੇਠ ਬਣ ਰਹੀ ਫਿਲਮ ਨੂੰ ਲੈ ਕੇ ਕਰਨ ਨੇ ਦੱਸਿਆ ਕਿ ਫਿਲਮ ‘ਚ ਦੋ ਅਹਿਮ ਕਿਰਦਾਰਾਂ ਦਾ ਐਲਾਨ ਫਰਵਰੀ ‘ਚ ਹੋਵੇਗਾ। ਕਰਨ ਨੇ ਟਵੀਟ ਕਰਦੇ ਹੋਏ ਕਿਹਾ, ”ਸਟੂਡੈਂਟ ਆਫ ਦਿ ਈਅਰ 2’ ਦੁਨੀਆ ਭਰ ‘ਚ 23 ਨਵੰਬਰ, 2018 ਨੂੰ ਰਿਲੀਜ਼ ਹੋਵੇਗੀ। ਦੋ ਅਹਿਮ ਕਿਰਦਾਰਾਂ ਦਾ ਐਲਾਨ ਅਗਲੇ ਮਹੀਨੇ ਹੋਵੇਗਾ, ਫਿਲਮ ਦਾ ਨਿਰਦੇਸ਼ਨ ਪੁਨੀਤ ਮਲਹੋਤਰਾ ਕਰਨਗੇ। ਫਾਕਸ ਸਟਾਰ ਹਿੰਦੀ, ਅਪੂਰਵਾ ਮਹਿਤਾ, ਟਾਈਗਰ ਸ਼ਰਾਫ”।
ਦੱਸਣਯੋਗ ਹੈ ਕਿ 2012 ‘ਚ ਰਿਲੀਜ਼ ਹੋਈ ਫਿਲਮ ‘ਸਟੂਡੈਂਟ ਆਫ ਦਿ ਈਅਰ’ ਤਿੰਨ ਸਟਾਰਜ਼ ਲਈ ਕਾਫੀ ਖਾਸ ਰਹੀ ਸੀ। ਇਸ ਫਿਲਮ ਨਾਲ ਆਲੀਆ ਭੱਟ, ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਤਿੰਨ ਨਵੇਂ ਸਟਾਰਜ਼ ਨਾਲ ਆਈ ਇਹ ਫਿਲਮ ਬਾਕਸ ਆਫਿਸ ‘ਤੇ ਸੁਪਰਹਿੱਟ ਸਾਬਤ ਰਹੀ ਸੀ। ਇਸ ਫਿਲਮ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਸੀ ਅਤੇ ਇਸ ਫਿਲਮ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਤਿੰਨੋਂ ਸਟਾਰਜ਼ ਇਸ ਸਮੇਂ ਚੰਗੇ ਮੁਕਾਂਮ ‘ਤੇ ਹਨ।

About Sting Operation

Leave a Reply

Your email address will not be published. Required fields are marked *

*

themekiller.com