ਬਰਾਜ਼ੀਲ ਦੇ ਨਾਈਟ ਕਲੱਬ ਵਿੱਚ ਗੋਲੀਬਾਰੀ ਦੌਰਾਨ 14 ਮੌਤਾਂ

13 night-club
ਸਾਓ ਪੋਲੋ(Sting Operation)- ਉਤਰ ਪੂਰਬੀ ਬਰਾਜੀਲ ਦੇ ਸ਼ਹਿਰ ਫੋਰਟਾਲੇਜਾ ਵਿੱਚ ਹਥਿਆਰਬੰਦ ਲੋਕਾਂ ਨੇ ਗੋਲੀਬਾਰੀ ਕੀਤੀ। ਕੱਲ੍ਹ ਹੋਈ ਇਸ ਗੋਲੀਬਾਰੀ ਵਿੱਚ 14 ਲੋਕ ਮਾਰੇ ਗਏ ਅਤੇ ਛੇ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਫੋਰਟਾਲੇਜਾ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਹੈ।
ਸੀਆਰਾ ਸਟੇਟ ਸੁਰੱਖਿਆ ਸਕੱਤਰ ਦੇ ਮੁਖੀ ਐਂਡਰੇ ਕੋਸਟਾ ਨੇ ਦੱਸਿਆ ਕਿ ਹਮਲਾ ਕਿਉਂ ਹੋਇਆ, ਇਸ ਦੀ ਜਾਣਕਾਰੀ ਅਜੇ ਤੱਕ ਨਹੀਂ ਮਿਲ ਸਕੀ, ਪ੍ਰੰਤੂ ਅਧਿਕਾਰੀ ਇਸ ਦੀ ਗੱਲ ਦੀ ਜਾਂਚ ਵਿੱਚ ਲੱਗੇ ਹੋਏ ਹਨ ਕਿ ਇਹ ਘਟਨਾ ਕਿਤੇ ਡਰੱਗ ਗੈਂਗ ਦੇ ਆਪਸੀ ਟਕਰਾਅ ਦਾ ਨਤੀਜਾ ਤਾਂ ਨਹੀਂ। ਅਜੇ ਤੱਕ ਕੋਈ ਸ਼ੱਕੀ ਹਿਰਾਸਤ ਵਿੱਚ ਨਹੀਂ ਲਿਆ ਗਿਆ ਹੈ।
ਪ੍ਰਤੱਖ ਦਰਸ਼ੀਆਂ ਨੇ ਦੱਸਿਆ ਕਿ ਤਿੰਨ ਕਾਰਾਂ ਵਿੱਚ ਸਵਾਰ ਹੋ ਕੇ ਹਮਲਾਵਰ 12.30 ਵਜੇ ਨਾਈਟ ਕਲੱਬ ਪਹੁੰਚੇ। ਭੱਜਣ ਤੋਂ ਪਹਿਲਾਂ ਅੱਧੇ ਘੰਟੇ ਤੱਕ ਉਨ੍ਹਾਂ ਨੇ ਇਮਾਰਤ ਦੇ ਸਾਹਮਣੇ ਗੋਲੀਆਂ ਚਲਾਈਆਂ।

About Sting Operation

Leave a Reply

Your email address will not be published. Required fields are marked *

*

themekiller.com