ਭਾਰਤ ਬਣਿਆ ਦੁਨੀਆ ਦੂਜਾ ਸਭ ਤੋਂ ਸਸਤਾ ਦੇਸ਼

14 india
ਹਿਊਸਟਨ(Sting Operation)- ਦੁਨੀਆ ਵਿੱਚ ਦੱਖਣੀ ਅਫਰੀਕਾ ਬਾਅਦ ਰਹਿਣ ਜਾਂ ਸੇਵਾਮੁਕਤੀ ਲਈ ਭਾਰਤ ਸਭ ਤੋਂ ਸਸਤਾ ਮੁਲਕ ਹੈ। ਇਹ ਖੁਲਾਸਾ 112 ਮੁਲਕਾਂ ਦੇ ਹਾਲੀਆ ਸਰਵੇਖਣ ਤੋਂ ਹੋਇਆ ਹੈ। ਗੋਬੈਂਕਿੰਗਰੇਟਜ਼ ਵੱਲੋਂ ਕਰਾਏ ਗਏ ਇਸ ਸਰਵੇਖਣ ਵਿੱਚ ਚਾਰ ਅਹਿਮ ਸਮਰੱਥਾ ਮਾਪਦੰਡਾਂ-ਸਥਾਨਕ ਖਰੀਦ ਸ਼ਕਤੀ ਸੂਚਕਅੰਕ, ਕਿਰਾਇਆ (ਰੈਂਟ) ਸੂਚਕਅੰਕ, ਕਰਿਆਨਾ ਸੂਚਕਅੰਕ ਅਤੇ ਖਪਤਕਾਰ ਮੁੱਲ ਸੂਚਕਅੰਕ- ਦੇ ਆਧਾਰ ’ਤੇ ਮੁਲਕਾਂ ਨੂੰ ਰੈਂਕਿੰਗ ਦਿੱਤੀ ਗਈ ਹੈ।
ਇਸ ਸਰਵੇਖਣ ਮੁਤਾਬਕ ਭਾਰਤ ਵਿੱਚ ਸਥਾਨਕ ਖਰੀਦ ਸ਼ਕਤੀ 20.9 ਫ਼ੀਸਦ ਘੱਟ, ਕਿਰਾਇਆ (ਰੈਂਟ) 95.2 ਫ਼ੀਸਦ ਸਸਤਾ, ਕਰਿਆਨੇ ਦਾ ਸਾਮਾਨ 74.4 ਫ਼ੀਸਦ ਸਸਤਾ, ਸਥਾਨਕ ਵਸਤਾਂ ਤੇ ਸੇਵਾਵਾਂ 74.9 ਫ਼ੀਸਦ ਸਸਤੀਆਂ ਹਨ। ਕੋਲੰਬੀਆ (13ਵੀਂ ਰੈਂਕਿੰਗ), ਪਾਕਿਸਤਾਨ (14), ਨੇਪਾਲ (28) ਤੇ ਬੰਗਲਾਦੇਸ਼ (40) ਵਰਗੇ ਆਪਣੇ ਗੁਆਂਢੀ ਮੁਲਕਾਂ ਨਾਲੋਂ ਭਾਰਤ ਸਸਤਾ ਹੈ। ਇਸ ਸਰਵੇਖਣ ਅਨੁਸਾਰ ਬਰਮੂਡਾ (112ਵੀਂ ਰੈਂਕਿੰਗ), ਬਹਾਮਾਸ (111), ਹਾਂਗਕਾਂਗ (110), ਸਵਿਟਜ਼ਰਲੈਂਡ (109) ਅਤੇ ਘਾਨਾ (108) ਸਭ ਤੋਂ ਮਹਿੰਗੇ ਮੁਲਕ ਹਨ।
ਇਸ ਰੈਂਕਿੰਗ ਵਿੱਚ ਦੱਖਣੀ ਅਫਰੀਕਾ ਸਭ ਤੋਂ ਸਸਤਾ ਮੁਲਕ ਹੈ। ਵਿਸ਼ਵ ਭਰ ’ਚੋਂ ਪਲੈਟੀਨਮ ਅਤੇ ਸੋਨੇ ਦੇ ਸਭ ਤੋਂ ਵੱਡੇ ਉਤਪਾਦਕ ਦੱਖਣੀ ਅਫਰੀਕਾ ’ਚ ਸਥਾਨਕ ਖਰੀਦ ਸ਼ਕਤੀ, ਜੋ ਨਿਊਯਾਰਕ ਵਾਸੀਆਂ ਨਾਲੋਂ ਵੀ ਵੱਧ ਹੈ, ਕਾਫੀ ਜ਼ਿਆਦਾ ਹੈ। ਗੁਆਂਢੀ ਮੁਲਕ ਨੇਪਾਲ ਬਾਅਦ 50 ਸਭ ਤੋਂ ਸਸਤੇ ਮੁਲਕਾਂ ਵਿੱਚੋਂ ਭਾਰਤ ਵਿੱਚ ਕਿਰਾਇਆ ਸੂਚਕਅੰਕ ਸਭ ਤੋਂ ਘੱਟ ਹੈ, ਜਿਸ ਕਾਰਨ ਭਾਰਤ ਵਿੱਚ ਰਹਿਣਾ ਹੋਰ ਮੁਲਕਾਂ ਮੁਕਾਬਲੇ ਕਾਫੀ ਸਸਤਾ ਹੋ ਸਕਦਾ ਹੈ।
ਭਾਰਤ ਵਿੱਚ ਕੁੱਝ ਖਪਤਕਾਰ ਵਸਤਾਂ ਤੇ ਕਰਿਆਨਾ ਵਸਤਾਂ ਦਾ ਭਾਅ ਸਭ ਤੋਂ ਘੱਟ ਹੈ। ਕੋਲਕਾਤਾ ਵਿੱਚ ਰਹਿੰਦੇ ਇਕ ਵਿਅਕਤੀ ਵੱਲੋਂ ਤਕਰੀਬਨ 285 ਅਮਰੀਕੀ ਡਾਲਰ ਨਾਲ ਮਹੀਨਾ ਭਰ ਗੁਜ਼ਾਰਾ ਕੀਤਾ ਜਾ ਸਕਦਾ ਹੈ। ਇਸ ਸਰਵੇਖਣ ਮੁਤਾਬਕ ਇਨ੍ਹਾਂ 50 ਸਭ ਤੋਂ ਸਸਤੇ ਮੁਲਕਾਂ ਵਿੱਚੋਂ ਭਾਰਤ ਵਿੱਚ ਵਸੋਂ ਸਭ ਤੋਂ ਜ਼ਿਆਦਾ ਹੈ।

About Sting Operation

Leave a Reply

Your email address will not be published. Required fields are marked *

*

themekiller.com