ਵਾਰ-ਵਾਰ ਭੁੱਖ ਲੱਗਦੀ ਤਾਂ ਖਾਓ ਅਖਰੋਟ

1 akhroth
ਨਵੀਂ ਦਿੱਲੀ(Sting Operation)- ਅਖਰੋਟ ਖਾਣ ਨਾਲ ਭੁੱਖ ਕੰਟਰੋਲ ਕਰਨ ‘ਚ ਮਦਦ ਮਿਲ ਸਕਦੀ ਹੈ। ਨਵੀਂ ਖੋਜ ‘ਚ ਪਾਇਆ ਗਿਆ ਕਿ ਅਖਰੋਟ ਤੇ ਸਾਲਮਨ ਮੱਛੀ ‘ਚ ਪਾਲੀਅਨਸੈਚੂਰੇਟਿਡ ਫੈਟ ਕਾਫ਼ੀ ਮਾਤਰਾ ‘ਚ ਪਾਈ ਜਾਂਦੀ ਹੈ। ਇਸ ਨਾਲ ਹਾਰਮੋਨ ‘ਚ ਬਦਲਾਅ ਆਉਂਦਾ ਹੈ। ਇਸ ਨਾਲ ਭੁੱਖ ਕੰਟਰੋਲ ਹੁੰਦੀ ਹੈ ਤੇ ਸੰਤੁਸ਼ਟੀ ਦਾ ਅਹਿਸਾਸ ਹੁੰਦਾ ਹੈ।
ਅਮਰੀਕਾ ਦੀ ਜਾਰਜੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਹਾਰਮੋਨ ‘ਚ ਬਦਲਾਵਾਂ ਦਾ ਜਾਇਜ਼ਾ ਲੈਣ ਨਾਲ ਹੀ ਭੁੱਖ ਤੇ ਸੰਤੁਸ਼ਟੀ ਪ੍ਰਤੀਕਿਰਿਆਵਾਂ ‘ਤੇ ਗ਼ੌਰ ਕੀਤਾ। ਉਨ੍ਹਾਂ ਪਾਇਆ ਕਿ ਕੁਝ ਖ਼ਾਸ ਹਾਰਮੋਨ ਭੁੱਖ ਨੂੰ ਕੰਟਰੋਲ ਕਰਨ ‘ਚ ਮਦਦ ਕਰਦੇ ਹਨ ਤਾਂ ਕਈ ਭੁੱਖ ਨੂੰ ਪ੍ਰੇਰਿਤ ਕਰਦੇ ਹਨ। ਕੁਝ ਸੰਤੁਸ਼ਟੀ ਦਾ ਅਹਿਸਾਸ ਕਰਾਉਂਦੇ ਹਨ।
ਖੋਜ ‘ਚ ਸ਼ਾਮਲ ਜਿਨ੍ਹਾਂ ਖੋਜਕਾਰਾਂ ਨੇ ਪਾਲੀਅਨਸੈਚੂਰੇਟਿਡ ਫੈਟ ਨਾਲ ਭਰਪੂਰ ਖਾਧ ਪਦਾਰਥਾਂ ਦਾ ਸੇਵਨ ਕੀਤਾ, ਉਨ੍ਹਾਂ ‘ਚ ਭੁੱਖ ਵਧਾਉਣ ਵਾਲੇ ਹਾਰਮੋਨ ਘ੍ਰੇਲਿਨ ‘ਚ ਕਮੀ ਆਈ ਜਦਕਿ ਪੇਪਟਾਈਡ ਵਾਈਵਾਈ ਹਾਰਮੋਨ ਵਧਿਆ ਪਾਇਆ ਗਿਆ। ਇਹ ਹਾਰਮੋਨ ਸੰਤੁਸ਼ਟੀ ਦਾ ਅਹਿਸਾਸ ਕਰਾਉਂਦਾ ਹੈ। ਖੋਜਕਰਤਾਵਾਂ ਨੇ ਦੱਸਿਆ ਕਿ ਭੁੱਖ ਲੱਗਣ ਦਾ ਹਾਰਮੋਨ ਇਹ ਨਿਯੰਤਿਤ ਕਰਦਾ ਹੈ ਕਿ ਸਾਨੂੰ ਕਿੰਨਾ ਖਾਣਾ ਹੈ।

About Sting Operation

Leave a Reply

Your email address will not be published. Required fields are marked *

*

themekiller.com