ਸ਼ੂਗਰ ਫਰੀ ਪਦਾਰਥ ਤੋਂ ਸਾਵਧਾਨ!

4 sugar
ਚੰਡੀਗੜ੍ਹ(Sting Operation)- ਸੂਗਰ ਤੋਂ ਪੀੜਤ ਮਰੀਜ ਅਕਸਰ “ਸੂਗਰ ਫਰੀ ” ਪਦਾਰਥਾਂ ਦਾ ਸੇਵਨ ਕਰਦੇ ਹਨ । ਬਿਸਕੁਟ ਅਤੇ ਹੋਰ ਖਾਧ ਪਦਾਰਥ ਸੂਗਰ ਮਰੀਜ ਇਸ ਕਰਕੇ ਜਿ਼ਆਦਾ ਖਾ ਜਾਂਦੇ ਹਨ ਕਿ ਉਹ ਸਮਝਦੇ ਹਨ ਕਿ ਇਨ੍ਹਾਂ ਲੇਬਲ ਉਪਰ ਸੂਗਰ ਫਰੀ ਲਿਖਿਆ ਹੋਇਆ ਹੈ।
ਬੇਸ਼ੱਕ ਇਨ੍ਹਾਂ ਪਦਾਰਥਾਂ ਜਿਵੇਂ ਕੁਕੀਜ਼, ਬਿਸਕੁਟ, ਨਮਕੀਨ, ਬਰਫੀ , ਆਈਸਕਰੀਮ ਆਦਿ ਵਿੱਚ ਸੂਗਰ ਨਹੀਂ ਹੁੰਦੀ ਪਰੰਤੂ ਇਨ੍ਹਾਂ ਪਦਾਰਥਾਂ ਵਿੱਚ ਵਰਤਿਆ ਜਾਣ ਵਾਲਾ ਮੈਦਾ, ਗਲੂਕੋਜ਼ ਜੀਰਾ ਆਦਿ ਵਿੱਚ ਅਜਿਹੇ ਤੱਤ ਹੁੰਦੇ ਹਨ ਜਿਹੜੇ ਡਾਇਬਟੀਜ਼ ਦੇ ਮਰੀਜ਼ ਨੂੰ ਨੁਕਸ਼ਾਨ ਦਿੰਦੇ ਹਨ। ਕਿਉਂਕਿ ਜਿਵੇਂ ਮੈਦੇ ਵਿੱਚ ਕਾਰਬੋਹਾਈਡਰੇਟ ਹੁੰਦਾ ਜੋ ਕਿ ਡਾਇਬਟੀਜ ਦੇ ਮਰੀਜ਼ ਵਾਸਤੇ ਜਿ਼ਆਦਾ ਮਾਤਰਾ ਵਿੱਚ ਖਾਣਾ ਘਾਤਕ ਸਿੱਧ ਹੁੰਦਾ । ਸੂਗਰ ਫਰੀ ਬਿਸਕੁਟ ਵਿੱਚ ਵੀ ਕਾਰਬੋਹਾਈਡਰੇਟ ਸਧਾਰਨ ਬਿਸਕੁਟ ਜਿੰਨ੍ਹਾਂ ਹੀ ਹੁੰਦਾ ਹੈ।
ਜਿਸ ਨਾਲ ਸੂਗਰ ਦੇ ਮਰੀਜ ਦੀ ਪਾਚਨ ਸ਼ਕਤੀ ਪ੍ਰਭਾਵਿਤ ਹੂੰਦੀ ਹੇ। ਕਿਉਂਕਿ ਸੂਗਰ ਫਰੀ ਬਿਸਕੁਟ ਵਿੱਚ ਖੰਡ ਦੀ ਉਸਦੇ ਵਿਕਲਪ ਵਜੋਂ ਸਾਬਰੀਟੋਲ, ਈਸੋਮਾਲਟ, ਮਾਲਟੀਟੋਲ ਆਦਿ ਸੂਗਰ ਅਲਕੋਹਲ ਇਸਤੇਮਾਲ ਹੁੰਦੇ ਹਨ । ਜਿਸ ਨਾਲ ਆਤੜੀਆਂ ਵਿੱਚ ਪ੍ਰੇਸ਼ਾਨੀ ਹੋ ਜਾਂਦੀ ਹੈ। ਕਈ ਲੋਕ ਡਾਇਰੀਆ ਦਾ ਸਿ਼ਕਾਰ ਹੋ ਜਾਂਦੇ ਹਨ।
ਜਿਵੇਂ ਸੂਗਰ ਦੇ ਮਰੀਜਾਂ ਦੀ ਗਿਣਤੀ ਵਧਦੀ ਜਾਂਦੀ ਹੈ ਉਸੇ ਤਰ੍ਹਾਂ ਮਾਰਕੀਟ ਵਿੱਚ ਸੂਗਰ ਫਰੀ ਵਸਤੂਆਂ ਦੀ ਗਿਣਤੀ ਵਧ ਰਹੀ ਹੈ ।ਇੱਕ ਅੰਦਾਜੇ ਮੁਤਾਬਿਕ ਭਾਰਤ ਵਿੱਚ ਇੱਕ ਕਰੋੜ ਚਾਲੀ ਲੱਖ ਲੋਕ ਸੂਗਰ ਦਾ ਸਿ਼ਕਾਰ ਹਨ । ਇਸ ਲਈ ਕੋਈ ਸੂਗਰ ਫਰੀ ਪਦਾਰਥ ਖਰੀਦਦੇ ਸਮੇਂ ਉਸ ਉਪਰ ਨਿਊਟਰੀਸ਼ਨਲ ਕੰਟੈਟ ਜਰੂਰ ਪੜ ਲੈਣਾ ਚਾਹੀਦਾ ।

About Sting Operation

Leave a Reply

Your email address will not be published. Required fields are marked *

*

themekiller.com