ਸਾਬਕਾ ਪ੍ਰੇਮਿਕਾ ਨਾਲ ਇਸ ਫਿਲਮ ‘ਚ ਨਜ਼ਰ ਆ ਸਕਦੇ ਹਨ ਸ਼ਾਹਿਦ

51 kareena
ਮੁੰਬਈ (Sting Operation)- ਬੀਤੇ ਦਿਨੀਂ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਅਭਿਨੇਤਾ ਸ਼ਾਹਿਦ ਕਪੂਰ ਨਿਰਦੇਸ਼ਕ ਇਮਤਿਆਜ਼ ਅਲੀ ਨਾਲ ਫਿਲਮ ਕਰਨ ਵਾਲੇ ਹਨ। ਦੋਵੇਂ ਪਹਿਲਾਂ ਸੁਪਰਹਿੱਟ ਫਿਲਮ ‘ਜਬ ਵੀ ਮੇਟ’ ‘ਚ ਇਕੱਠੇ ਕੰਮ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ ‘ਜਬ ਵੀ ਮੇਟ’ ਦਾ ਸੀਕਵਲ ਬਣ ਸਕਦਾ ਹੈ ਅਤੇ ਇਸ ਫਿਲਮ ‘ਚ ਸ਼ਾਹਿਦ ਨਾਲ ਕਰੀਨਾ ਕਪੂਰ ਦੀ ਜੋੜੀ ਫਿਰ ਦੇਖਣ ਨੂੰ ਮਿਲ ਸਕਦੀ ਹੈ ‘ਜਬ ਵੀ ਮੇਟ’ ‘ਚ ਸ਼ਾਹਿਦ ਤੇ ਕਰੀਨਾ ਦੀ ਜੋੜੀ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। ਹਾਲਾਕਿ ਇਸ ਸ਼ੂਟਿੰਗ ਦੌਰਾਨ ਹੀ ਦੋਵਾਂ ਦਾ ਬ੍ਰੇਕਅੱਪ ਹੋ ਗਿਆ। ਇਹ ਫਿਲਮ ਸਾਲ 2007 ‘ਚ ਰਿਲੀਜ਼ ਹੋਈ ਸੀ।
ਸੂਤਰਾਂ ਮੁਤਾਬਕ ਫਿਲਮ ਦੇ ਸੀਕਵਲ ਲਈ ਕਰੀਨਾ ਨਾਲ ਗੱਲ ਹੋ ਚੁੱਕੀ ਹੈ ਪਰ ਉਨ੍ਹਾਂ ਇਸ ਬਾਰੇ ਅਜੇ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਇਨ੍ਹਾਂ ਖਬਰਾਂ ‘ਚ ਕਿੰਨਾ ਸੱਚ ਹੈ, ਇਸਦਾ ਪਤਾ ਅਧਿਕਾਰਤ ਐਲਾਨ ਤੋਂ ਬਾਅਦ ਹੀ ਚੱਲ ਸਕੇਗਾ। ਬ੍ਰੇਕਅੱਪ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਸ਼ਾਹਿਦ ਤੇ ਕਰੀਨਾ ਕਦੇ ਇਕੱਠੇ ਕੰਮ ਨਹੀਂ ਕਰਨਗੇ ਪਰ ‘ਉੜਤਾ ਪੰਜਾਬ’ ‘ਚ ਦੋਹਾਂ ਨੇ ਇਕੱਠੇ ਕੰਮ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ। ਹਾਲਾਂਕਿ ਫਿਲਮ ‘ਚ ਦੋਵਾਂ ਦਾ ਕੋਈ ਸੀਨ ਇਕੱਠੇ ਨਹੀਂ ਸੀ।

About Sting Operation

Leave a Reply

Your email address will not be published. Required fields are marked *

*

themekiller.com