ਸਾਬਕਾ ਪ੍ਰੇਮੀ ਦੇ ਮਾਤਾ-ਪਿਤਾ ਨੇ ਕਿਉਂ ਭੇਜਿਆ ਦੀਪਿਕਾ ਨੂੰ ਤੋਹਫਾ, ਜਾਣੋ ਵਜ੍ਹਾ

49 deepika
ਮੁੰਬਈ (Sting Operation)- ‘ਪਦਮਾਵਤ’ ‘ਚ ਦੀਪਿਕਾ ਪਾਦੂਕੋਣ ਦੀ ਐਕਟਿੰਗ ਦੀ ਬਹੁਤ ਤਾਰੀਫ ਕੀਤੀ ਜਾ ਰਹੀ ਹੈ। ਕਈ ਫਿਲਮੀ ਹਸਤੀਆਂ ਉਨ੍ਹਾਂ ਨੂੰ ਵਧਾਈ ਦੇ ਰਹੇ ਹਨ। ਇਸ ਲਿਸਟ ‘ਚ ਉਨ੍ਹਾਂ ਦੇ ਸਾਬਕਾ ਪ੍ਰੇਮੀ ਦੇ ਮਾਤਾ-ਪਿਤਾ ਦੇ ਨਾਂ ਵੀ ਸ਼ਾਮਲ ਹੋ ਗਏ ਹਨ। ਅਸਲ ‘ਚ ਦੀਪਿਕਾ ਨੂੰ ਉਨ੍ਹਾਂ ਦੇ ਸਾਬਕਾ ਪ੍ਰੇਮੀ ਰਣਬੀਰ ਕਪੂਰ ਦੇ ਮੰਮੀ-ਪਾਪਾ ਨੀਤੂ ਕਪੂਰ ਤੇ ਰਿਸ਼ੀ ਕਪੂਰ ਨੇ ‘ਪਦਮਾਵਤ’ ‘ਚ ਉਨ੍ਹਾਂ ਦੀ ਸ਼ਾਨਦਾਰ ਐਕਟਿੰਗ ਲਈ ਫੁੱਲਾਂ ਦਾ ਗੁਲਦਸਤਾ ਭੇਜ ਕੇ ਵਧਾਈ ਦਿੱਤੀ ਹੈ। ਦੀਪਿਕਾ ਨੇ ਇਸ ਤੋਹਫੇ ਦੀ ਇਕ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਫੁੱਲਾਂ ਨਾਲ ਭੇਜੇ ਗਏ ਕਾਰਡ ‘ਤੇ ਲਿਖਿਆ ਹੈ— ”ਸ਼ਾਨਦਾਰ ਕੰਮ। ਤੁਹਾਡੇ ‘ਤੇ ਸਾਨੂੰ ਬਹੁਤ ਮਾਣ ਹੈ।”
ਦੀਪਿਕਾ ਨੇ ਇਸ ਤਸਵੀਰ ਨੂੰ ਪੋਸਟ ਕਰਦੇ ਹੋਏ ਲਿਖਿਆ— ਕੱਲ੍ਹ ਤੁਹਾਨੂੰ ਦੋਹਾਂ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ। ਪਿਆਰ ਤੇ ਪ੍ਰੋਤਸਾਹਨ ਲਈ ਸ਼ੁਕਰੀਆ।” ਜ਼ਿਕਰਯੋਗ ਹੈ ਕਿ ਦੀਪਿਕਾ ਤੇ ਰਣਬੀਰ ਦਾ ਰਿਸ਼ਤਾ ਹੁਣ ਭਾਵੇਂ ਹੀ ਖਤਮ ਹੋ ਗਿਆ ਹੋਵੇ ਪਰ ਉਨ੍ਹਾਂ ਦੇ ਮਾਤਾ-ਪਿਤਾ ਨਾਲ ਦੀਪਿਕਾ ਦੀ ਬਾਂਡਿੰਗ ਅਜੇ ਵੀ ਬਹੁਤ ਮਜ਼ਬੂਤ ਹੈ। ਪਿਛਲੇ ਸਾਲ ਐੱਚ. ਟੀ. ਮੋਸਟ. ਸਟਾਈਲਿਸ਼ ਐਵਾਰਡ ‘ਚ ਨੀਤੂ ਨੇ ਦੀਪਿਕਾ ਦੀ ਤਾਰੀਫ ਕਰਦੇ ਹੋਏ ਕਿਹਾ ਸੀ ਕਿ ਹੁਣ ਉਹ ਸ਼ਾਨਦਾਰ ਐਕਟਿੰਗ ਕਰਨ ਲੱਗ ਗਈ ਹੈ।

About Sting Operation

Leave a Reply

Your email address will not be published. Required fields are marked *

*

themekiller.com