ਹਾਲੀਵੁੱਡ ਜਾ ਕੇ BEST ਨਹੀਂ WORST ਦੇ ਚੱਕਰ ‘ਚ ਫਸੀ ਪ੍ਰਿਯੰਕਾ

37 priyanka chopra
ਮੁੰਬਈ (Sting Operation)- ਪ੍ਰਿਯੰਕਾ ਚੋਪੜਾ ਇਨ੍ਹੀਂ ਦਿਨੀਂ ਬਾਲੀਵੁੱਡ ਤੋਂ ਜ਼ਿਆਦਾ ਹਾਲੀਵੁੱਡ ਵੱਲ ਧਿਆਨ ਦੇ ਰਹੀ ਹੈ। ਉਨ੍ਹਾਂ ਦੀ ਪਹਿਲੀ ਹਾਲੀਵੁੱਡ ਫਿਲਮ ‘ਬੇਵਾਚ’ 2017 ‘ਚ ਰਿਲੀਜ਼ ਹੋ ਚੁੱਕੀ ਹੈ ਪਰ ਫਿਲਮ ਬਾਕਸ ਆਫਿਸ ‘ਤੇ ਅਸਫਲ ਰਹੀ ਤੇ ਪ੍ਰਸ਼ੰਸਕਾਂ ਵਲੋਂ ਪ੍ਰਿਯੰਕਾ ਦੀ ਅਦਾਕਾਰੀ ਦੀ ਕੋਈ ਖਾਸ ਤਾਰੀਫ ਨਹੀਂ ਹੋਈ। ਫਿਲਹਾਲ ਉਨ੍ਹਾਂ ਨਾਲ ਜੁੜੀ ਇਕ ਹੋਰ ਖਬਰ ਸਾਹਮਣੇ ਆਈ ਹੈ। ਉਨ੍ਹਾਂ ਦੀ ਫਿਲਮ ‘ਬੇਵਾਚ’ ਨੂੰ 36ਵੇਂ ਸਲਾਨਾ ਗੋਲਡਨ ਰੇਸਪੇਬੇਰੀ ਐਵਾਰਡਜ਼ ‘ਚ ਵੱਖ-ਵੱਖ ਸ਼੍ਰੇਣੀਆਂ ‘ਚ ਨਾਮੀਨੇਟ ਕੀਤਾ ਗਿਆ। ਇਹ ਐਵਾਰਡਜ਼ ਹਾਲੀਵੁੱਡ ਦੀਆਂ ਫਲਾਪ ਫਿਲਮਾਂ ਨੂੰ ਦਿੱਤੇ ਜਾਂਦੇ ਹਨ। ਉੱਥੇ ਹੀ ਗਰੈਮੀ ਐਵਾਰਡਜ਼ ‘ਚ ਪ੍ਰਿਯੰਕਾ ਚੋਪੜਾ ਦਾ ਸਟਾਈਲ ਸੁਰਖੀਆਂ ‘ਚ ਰਿਹਾ।
ਪ੍ਰਿਯੰਕਾ ਚੋਪੜਾ ਦੀ ਫਿਲਮ ਇਨ੍ਹਾਂ ਐਵਾਰਡਜ਼ ‘ਚ ਸ਼ਾਮਿਲ ਹੈ। ਇਨ੍ਹਾਂ ਐਵਾਰਡਜ਼ ਦਾ ਐਲਾਨ ਆਸਕਰ ਐਵਾਰਡਜ਼ ਤੋਂ ਇਕ ਦਿਨ ਪਹਿਲਾ ਕੀਤਾ ਜਾਂਦਾ ਹੈ ਪਰ ਇਸਦਾ ਆਸਕਰ ਐਵਾਰਡਜ਼ ਨਾਲ ਕੋਈ ਲੈਣ-ਦੇਣ ਨਹੀਂ ਹੈ। ਰੇਸਪੇਬੇਰੀ ਐਵਾਰਡਜ਼ ਜੇਤੂਆਂ ਦਾ ਐਲਾਨ 3 ਮਾਰਚ ਨੂੰ ਕੀਤਾ ਜਾਵੇਗਾ। ਇਸ ‘ਚ ਹਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਵੀ ਸ਼ਾਮਿਲ ਹਨ। ਪ੍ਰਿਯੰਕਾ ਚੋਪੜਾ ਦੀ ‘ਬੇਵਾਚ’ ਵਰਸਟ ਪਿਚਰ, ਵਰਸਟ ਰੀਮੇਕ, ਰਿੱਪ-ਆਫ ਤੇ ਸੀਕਵਲ ਅਤੇ ਵਰਸਟ ਸਕ੍ਰੀਨਪਲੇਅ ਲਿਸਟ ‘ਚ ਸ਼ਾਮਿਲ ਹੋਈ ਹੈ।
ਦੱਸਣਯੋਗ ਹੈ ਕਿ ਪ੍ਰਿਯੰਕਾ ਇਨ੍ਹੀਂ ਦਿਨੀਂ ਅਮਰੀਕੀ ਟੀ. ਵੀ. ਸ਼ੋਅ ‘ਕਵਾਂਟਿੰਕੋ’ ਦੀ ਸ਼ੂਟਿੰਗ ‘ਚ ਬਿਜ਼ੀ ਹੈ ਤੇ ਸ਼ੂਟਿੰਗ ਦੌਰਾਨ ਉਨ੍ਹਾਂ ਦੀਆਂ ਕਈ ਤਸਵੀਰਾਂ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਪ੍ਰਿਯੰਕਾ ਹਾਲੀਵੁੱਡ ਦੀਆਂ 2 ਫਿਲਮਾਂ ਦੀ ਸ਼ੂਟਿੰਗ ‘ਤੇ ਕੰਮ ਕਰ ਰਹੀ ਹੈ। ‘ਦਿ ਕਿੱਡ ਲਾਈਕ ਜੈਕ’ ਅਤੇ ਇੰਜ਼ ਇੱਟ ਰੋਮਾਂਟਿੰਕ’ ਉਨ੍ਹਾਂ ਦੀਆਂ 2 ਹਾਲੀਵੁੱਡ ਫਿਲਮਾਂ ਹਨ। ਫਿਲਹਾਲ ਬਾਲੀਵੁੱਡ ‘ਚ ਉਨ੍ਹਾਂ ਕੋਲ ਕੋਈ ਪ੍ਰੋਜੈਕਟ ਨਹੀਂ ਹੈ।

About Sting Operation

Leave a Reply

Your email address will not be published. Required fields are marked *

*

themekiller.com