2019 ਤੱਕ ਹਰ ਪਿੰਡ ਨੂੰ ਬਿਜਲੀ, ਹਰ ਗ਼ਰੀਬ ਨੂੰ ਮਿਲੇ ਰੋਟੀ: ਰਾਸ਼ਟਰਪਤੀ

25 KOVIND
ਨਵੀਂ ਦਿੱਲੀ(Sting Operation)- ਸੰਸਦ ਦਾ ਬਜਟ ਸੈਸ਼ਨ ਅੱਜ ਤੋਂ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਲੋਕ ਸਭਾ ਤੇ ਰਾਜ ਸਭਾ ਦੇ ਮੈਂਬਰਾਂ ਦੀ ਸਾਂਝੀ ਬੈਠਕ ਵਿੱਚ ਭਾਸ਼ਣ ਦਿੱਤਾ ਹੈ। ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਸਾਰਿਆਂ ਦੇ ਸਿਰ ‘ਤੇ ਛੱਤ ਹੋਵੇ ਤੇ ਪਾਣੀ-ਬਿਜਲੀ ਮਿਲੇ। ਸਰਕਾਰ ਨੇ 2022 ਤੱਕ ਸਾਰਿਆਂ ਨੂੰ ਘਰ ਦੇਣ ਦਾ ਟੀਚਾ ਮਿਥਿਆ ਹੈ ਜਿਸ ‘ਤੇ ਕੰਮ ਹੋ ਰਿਹਾ ਹੈ।
ਸਮਾਜ ਦੇ ਸਾਰੇ ਵਰਗਾਂ ਦੀਆਂ ਇੱਛਾਵਾਂ ਦੇ ਪ੍ਰਤੀ ਸੰਵੇਦਨਸ਼ੀਲ ਸਰਕਾਰ ਨੇ ਦਿਵਿਆਂਗਾ ਪ੍ਰਤੀ ਬਿਲ ਪੇਸ਼ ਕੀਤਾ ਹੈ। ਸਾਡੇ ਮੁਲਕ ਵਿੱਚ ਢਾਈ ਕਰੋੜ ਤੋਂ ਵੱਧ ਦਿਵਿਆਂਗ ਹਨ। ਇਨ੍ਹਾਂ ਲਈ ਸਰਕਾਰੀ ਨੌਕਰੀ ਵਿੱਚ 4 ਫ਼ੀਸਦੀ ਤੇ ਉੱਚ ਸਿੱਖਿਆ ਵਿੱਚ 5 ਫ਼ੀਸਦੀ ਕੋਟਾ ਤੈਅ ਕੀਤਾ ਹੈ।
ਰਾਸ਼ਟਰਪਤੀ ਨੇ ਕਿਹਾ ਕਿ ਸਾਰੇ ਗ਼ਰੀਬਾਂ ਨੂੰ ਰੋਟੀ ਮਿਲੇ, ਇਸ ਲਈ ਨੈਸ਼ਨਲ ਫੂਡ ਸਿਕਿਉਰਿਟੀ ਐਕਟ ਤਹਿਤ ਮੁਲਕ ਦੇ ਸਾਰੇ ਸੂਬਿਆਂ ਵਿੱਚ ਸਸਤਾ ਅਨਾਜ ਦੇਣ ਦੀ ਵਿਵਸਥਾ ਤੋਂ ਲੀਕੇਜ ਖ਼ਤਮ ਕੀਤੇ ਜਾ ਰਹੇ ਹਨ।
ਮੋਦੀ ਸਰਕਾਰ ਅੱਜ ਆਰਥਿਕ ਸਰਵੇ ਪੇਸ਼ ਕਰੇਗੀ ਤੇ ਇੱਕ ਫਰਵਰੀ ਨੂੰ ਕੇਂਦਰੀ ਬਜਟ ਪੇਸ਼ ਹੋਵੇਗਾ। ਬਜਟ ਸੈਸ਼ਨ ਦਾ ਪਹਿਲਾ ਫ਼ੇਜ਼ 29 ਜਨਵਰੀ ਤੋਂ 9 ਫਰਵਰੀ ਤੱਕ ਚੱਲੇਗਾ। ਇਸ ਤੋਂ ਬਾਅਦ 5 ਮਾਰਚ ਨੂੰ ਮੁੜ ਸੈਸ਼ਨ ਸ਼ੁਰੂ ਹੋਵੇਗਾ, ਇਹ 6 ਅਪ੍ਰੈਲ ਤੱਕ ਚੱਲੇਗਾ।

About Sting Operation

Leave a Reply

Your email address will not be published. Required fields are marked *

*

themekiller.com