8 ਸਾਲ ਬਾਅਦ ਬਾਲੀਵੁੱਡ ‘ਚ ਵਾਪਸੀ ਕਰੇਗੀ ਸੁਸ਼ਮਿਤਾ, ਪਰ ਇਸ ਖਾਸ ਸ਼ਰਤ ‘ਤੇ

53 sushmita
ਮੁੰਬਈ (Sting Operation)- ਸਾਬਕਾ ਮਿਸ ਯੂਨੀਵਰਸ ਸੁਸ਼ਮਿਤਾ ਸੇਨ ਫਿਲਮਾਂ ‘ਚ ਵਾਪਸੀ ਕਰਨਾ ਚਾਹੁੰਦੀ ਹੈ ਤੇ ਚੰਗੀ ਸਕ੍ਰਿਪਟ ਦੀ ਤਲਾਸ਼ ਹੈ। ਸੁਸ਼ਮਿਤਾ ਦੀ ਆਖਰੀ ਫਿਲਮ ‘ਨੋ ਪ੍ਰੋਬਲਮ’ ਸੀ, ਜੋ ਕਿ ਸਾਲ 2010 ‘ਚ ਆਈ ਸੀ। ਸੁਸ਼ਮਿਤਾ ਸੇਨ ਨੇ ਗਣਤੰਤਰ ਦਿਵਸ ‘ਤੇ ਆਪਣੀ ਛੋਟੀ ਬੇਟੀ ਅਲੀਸ਼ਾ ਨਾਲ ਰੂਬਲ ਨੇਗੀ ਆਰਟ ਫਾਊਂਡੇਸ਼ਨ ‘ਚ ਪੁੱਜੀ ਸੀ। ਕਰੀਬ 7 ਸਾਲ ਪਰਦੇ ਤੋਂ ਦੂਰ ਰਹਿਣ ਤੋਂ ਬਾਅਦ ਅਦਾਕਾਰਾ ਨੇ ਇਕ ਵਾਰ ਫਿਰ ਪਰਦੇ ‘ਤੇ ਵਾਪਸੀ ਕਰਨ ਦੀ ਤਿਆਰੀ ‘ਚ ਹੈ। ਇਸ ਲਈ ਉਹ ਸਕ੍ਰਿਪਟ ਵੀ ਪੜ੍ਹ ਰਹੀ ਹੈ।
ਆਪਣੀ ਛੋਟੀ ਬੇਡਟੀ ਅਲੀਸ਼ਾ ਨਾਲ ਸ਼ੁੱਕਰਵਾਰ ਨੂੰ ਬੱਚਿਆਂ ਦੇ ਰੂਬਲ ਨਾਗੀ ਕਲਾ ਫਾਊਂਡੇਸ਼ਨ ‘ਚ ਗਣਤੰਤਰ ਦਿਵਸ ਦੇ ਸਮਾਰੋਹ ‘ਚ ਸੁਸ਼ਮਿਤਾ ਨੇ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਸ ਤੋਂ ਪੁੱਛਿਆ ਗਿਆ ਕਿ ਉਹ ਸਿਨੇ ਜਗਤ ‘ਚ ਵਾਪਸੀ ਕਦੋਂ ਕਰ ਰਹੀ ਹੈ ਤਾਂ ਉਸ ਨੇ ਜਵਾਬ ਦਿੰਦੇ ਹੋਏ ਕਿਹਾ, ”ਮੈਂ ਪਿਛਲੇ ਡੇਢ ਸਾਲ ਤੋਂ ਸਕ੍ਰਿਪਟਸ ਦੇਖ ਰਹੀ ਹਾਂ। ਮੈਨੂੰ ਲੱਗਦਾ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ 6 ਮਹੀਨੇ ਇਕ ਫਿਲਮ ਨੂੰ ਦੇਣ ਲਈ ਤਿਆਰ ਹਾਂ ਪਰ ਮੈਂ ਤਿਆਰ ਹਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਮੇਰੇ ਅਨੁਰੂਪ ਇਕ ਚੰਗੀ ਸਕ੍ਰਿਪਟ ਵੀ ਤਿਆਰ ਹੈ।”

About Sting Operation

Leave a Reply

Your email address will not be published. Required fields are marked *

*

themekiller.com