ਇਸ ਕੇਸ ‘ਚ ਪੰਜਾਬੀ ਕਾਰੋਬਾਰੀ ਨੂੰ ਹੋ ਸਕਦੀ 30 ਸਾਲ ਦੀ ਸਜ਼ਾ…

10 us-arrest
ਵਾਸ਼ਿੰਗਟਨ(Sting Operation)- ਪੰਜਾਬੀ ਮੂਲ ਦੇ ਹਵਾਲਾ ਕਾਰੋਬਾਰੀ ਹਰਿੰਦਰ ਸਿੰਘ ਨੂੰ ਅਮਰੀਕਾ ਵਿੱਚ 30 ਸਾਲ ਦੀ ਸਜ਼ਾ ਹੋ ਸਕਦੀ ਹੈ। ਉਸ ‘ਤੇ ਮਨੀ ਲਾਂਡਰਿੰਗ ਦੇ ਜ਼ਰੀਏ ਡਰੱਗ ਤਸਕਰਾਂ ਤੱਕ ਕਰੋੜਾਂ ਰੁਪਏ ਪਹੁੰਚਾਉਣ ਦਾ ਦੋਸ਼ ਹੈ। ਨਿਆਂ ਵਿਭਾਗ ਨੇ 32 ਸਾਲਾ ਹਰਿੰਦਰ ਨੰ ਤਿੰਨ ਕੇਸਾਂ ਵਿੱਚ ਦੋਸ਼ੀ ਪਾਇਆ ਹੈ।
ਮਿਲੀ ਜਾਣਕਾਰੀ ਅਨੁਸਾਰ ਹਰਿੰਦਰ ਸਿੰਘ ਨੂੰ ਸਾਜ਼ਿਸ਼ ਦੇ ਪਹਿਲੇ ਕੇਸ ਵਿੱਚ ਵੱਧ ਤੋਂ ਵੱਧ 20 ਸਾਲ ਤੇ ਬਾਕੀ ਦੋ ਕੇਸਾ ਵਿੱਚ ਪੰਜ-ਪੰਜ ਸਾਲ ਸਜ਼ਾ ਹੋ ਸਕਦੀ ਹੈ। ਇਹ ਸਜ਼ਾ ਤੀਹ ਅਪ੍ਰੈਲ ਨੂੰ ਸੁਣਾਈ ਜਾਏਗੀ। ਫੈਡਰਲ ਗ੍ਰੈਂਡ ਜਿਊਰੀ ਨੇ ਇਸ ਕੇਸ ਨਾਲ ਜੁੜੇ ਬਾਕੀ 18 ਲੋਕਾਂ ਨੂੰ ਵੀ ਸਜ਼ਾ ਦੇਣੀ ਹੈ। ਪੁਲਸ ਦੇ ਅਨੁਸਾਰ ਹਰਿੰਦਰ ਸਿੰਘ ਨੂੰ ਅਕਤੂਬਰ 2012 ਵਿੱਚ ਕੈਲੇਫੋਰਨੀਆ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਉਸ ਦੇ ਕੋਲੋਂ ਕਰੀਬ ਦੋ ਕਰੋੜ ਰੁਪਏ ਬਰਾਮਦ ਕੀਤੇ ਗਏ ਸਨ।
ਇਨਫੋਰਸਮੈਂਟ ਡਾਇਰੈਕਟੋਰੇਟ ਦੇ ਅਧਿਕਾਰੀ ਲੰਬੇ ਸਮੇਂ ਤੋਂ ਉਸ ਦੇ ਘਰ ‘ਤੇ ਨਜ਼ਰ ਰੱਖ ਰਹੇ ਸਨ। ਪੁਲਸ ਨੇ ਹਰਿੰਦਰ ਸਿੰਘ ਦੇ ਘਰ ਤੋਂ ਲਗਭਗ ਢਾਈ ਲੱਖ ਰੁਪਏ ਬਰਾਮਦ ਕੀਤੇ ਤੇ ਉਸ ਦੇ ਤਾਰ ਭਾਰਤ ਅਤੇ ਕੈਨੇਡਾ ਨਾਲ ਜੁੜੇ ਹੋਏ ਸਨ।

About Sting Operation

Leave a Reply

Your email address will not be published. Required fields are marked *

*

themekiller.com