ਗੁਜਰਾਤ ਪੁਲਿਸ ਦਾ ਲਾਸ਼ ਨਾਲ ਅਣਮਨੁੱਖੀ ਕਾਰਾ

17 Gujrat-police
ਨਵੀਂ ਦਿੱਲੀ(Sting Operation)- ਗੁਜਰਾਤ ਦੀ ਰਾਜਧਾਨੀ ਤੋਂ ਲਗਪਗ ਤਿੰਨ ਕਿਲੋਮੀਟਰ ਦੂਰ ਨਵਸਾਰੀ ਜ਼ਿਲ੍ਹੇ ਵਿੱਚ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਇੱਕ ਖ਼ਬਰ ਸਾਹਮਣੇ ਆਈ ਹੈ। ਤਿੰਨ ਦਿਨ ਪਹਿਲਾਂ ਨਵਸਾਰੀ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ਕੋਲ ਇੱਕ ਅਣਪਛਾਤੀ ਲਾਸ਼ ਮਿਲੀ ਸੀ। ਰੇਲਵੇ ਪੁਲਿਸ ਨੇ ਪੈਸੇ ਬਚਾਉਣ ਖਾਤਰ ਉਸ ਦੇ ਅੰਤਮ ਸੰਸਕਾਰ ਲਈ ਰੇਹੜੀ ‘ਤੇ ਹੀ ਭੇਜ ਦਿੱਤਾ
ਸਰਕਾਰੀ ਨਿਯਮਾਂ ਮੁਤਾਬਕ ਲਾਵਾਰਿਸ ਲਾਸ਼ ਦਾ ਦਾਹ ਸੰਸਕਾਰ ਲਈ ਸਰਕਾਰ ਵੱਲੋਂ 1000 ਰੁਪਏ ਦਿੱਤੇ ਜਾਂਦੇ ਹਨ। ਰੇਲਵੇ ਪੁਲਿਸ ਨੂੰ ਸਰਕਾਰ ਪਾਸੋਂ ਕੋਈ ਮਦਦ ਨਹੀਂ ਦਿੱਤੀ ਗਈ।
ਇਸ ਬਾਰੇ ਜਦੋਂ ਰੇਲਵੇ ਪੁਲਿਸ ਦੇ ਐੱਸ.ਆਈ. ਰਮੇਸ਼ ਯਾਦਵ ਤੋਂ ਏ.ਬੀ.ਪੀ. ਨਿਊਜ਼ ਨੇ ਪੁੱਛਿਆ ਤਾਂ ਉਨ੍ਹਾਂ ਦਾ ਜਵਾਬ ਤੁਹਾਡੇ ਹੋਸ਼ ਉਡਾ ਸਕਦਾ ਹੈ। ਪੁਲਿਸ ਮੁਤਾਬਕ ਲਾਵਾਰਿਸ ਲਾਸ਼ਾਂ ਨਾਲ ਇਸ ਤਰ੍ਹਾਂ ਦਾ ਅਣਮਨੁੱਖੀ ਵਤੀਰਾ ਤਾਂ ਸਾਲਾਂ ਤੋਂ ਹੁੰਦਾ ਆ ਰਿਹਾ ਹੈ।
ਗੁਜਰਾਤ ਵਿੱਚ ਨਵੀਂ ਬਣੀ ਭਾਜਪਾ ਸਰਕਾਰ ਨੂੰ ਅਜਿਹੇ ਗੰਭੀਰ ਮਾਮਲਿਆਂ ਨੂੰ ਵੇਖਦੇ ਹੋਏ ਤੁਰੰਤ ਕਾਰਵਾਈ ਕਰੇ ਤੇ ਸਿਹਤ ਸੁਵਿਧਾਵਾਂ ਵੱਲ ਧਿਆਨ ਦੇਣ ਦੀ ਬਹੁਤ ਲੋੜ ਹੈ।

About Sting Operation

Leave a Reply

Your email address will not be published. Required fields are marked *

*

themekiller.com