ਛੇੜਛਾੜ ਦੇ ਦੋਸ਼ੀ ਸਾਬਕਾ ਡੀਜੀਪੀ ਨੂੰ ਸਨਮਾਣ ਦੇ ਕੇ ਫਸੀ ਸਰਕਾਰ

23 rucij
ਪੰਚਕੂਲਾ(Sting Operation)- 1990 ਦੇ ਚਰਚਿਤ ਰੁਚਿਕਾ ਗਹਿਰੋਤਰਾ ਛੇੜਖ਼ਾਨੀ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਐਸਪੀਐਸ ਰਾਠੌਰ ਨੂੰ ਸਰਕਾਰੀ ਮੰਚ ਉੱਤੇ ਨਿਵਾਜ਼ਨ ਕਰਕੇ ਵਿਵਾਦ ਹੋ ਗਿਆ ਹੈ। ਸੁਆਲ ਇਹ ਹੈ ਕਿ ਜਿਹੜਾ ਵਿਅਕਤੀ ਛੇੜਖ਼ਾਨੀ ਦੇ ਕੇਸ ਵਿੱਚ ਜੇਲ੍ਹ ਜਾ ਚੁੱਕਾ ਹੈ, ਉਸ ਨੂੰ ਹਰਿਆਣਾ ਦੀ ਖੱਟੜ ਸਰਕਾਰ ਸਨਮਾਨਿਤ ਕਿਉਂ ਕਰ ਰਹੀ ਹੈ?
ਕਿਉਂ ਹੋਇਆ ਵਿਵਾਦ ?
ਪੰਚਕੂਲਾ ਵਿੱਚ ਐਸਪੀਐਸ ਰਾਠੌਰ ਹਰਿਆਣਾ ਦੇ ਸਾਬਕਾ ਡੀਜੀਪੀ ਹਨ। ਐਸਪੀਐਸ ਰਾਠੌਰ ਚਰਚਿਤ ਰੁਚਿਕਾ ਗਹਿਰੋਤਰਾ ਕੇਸ ਦਾ ਦੋਸ਼ੀ ਹੈ ਤੇ ਜੇਲ੍ਹ ਵੀ ਜਾ ਚੁੱਕਾ ਹੈ। ਇਸ ਦੇ ਬਾਵਜੂਦ ਪੰਚਕੂਲਾ ਵਿੱਚ ਗਣਤੰਤਰ ਦਿਵਸ ਮੌਕੇ ਉਨ੍ਹਾਂ ਨੂੰ ਸਰਕਾਰੀ ਮੰਚ ਉੱਤੇ ਅੱਗੇ ਕਤਾਰ ਵਿੱਚ ਬਿਠਾਇਆ ਗਿਆ। ਇਸ ਨੂੰ ਲੈ ਕੇ ਕਾਂਗਰਸ ਨੇ ਖੱਟੜ ਸਰਕਾਰ ਉੱਤੇ ਇਤਰਾਜ਼ ਜਤਾਇਆ।
ਕੌਣ ਹੈ ਐਸਪੀਆਸ ਰਾਠੌਰ ?
ਸਾਬਕਾ ਡੀਜੀਪੀ ਐਸਪੀਐਸ ਰਾਠੌਰ ਉੱਤੇ 1990 ਵਿੱਚ 14 ਸਾਲ ਦੀ ਟੈਨਿਸ ਖਿਡਾਰਨ ਰੁਚਿਕਾ ਗਹਿਰੋਤਰਾ ਨਾਲ ਛੇੜਛਾੜ ਦਾ ਇਲਜ਼ਾਮ ਲੱਗਾ ਸੀ। ਰਾਠੌਰ ਉੱਤੇ ਰੁਚਿਕਾ ਦੇ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਵੀ ਇਲਜ਼ਾਮ ਸੀ। ਛੇੜਖ਼ਾਨੀ ਤੋਂ ਤੰਗ ਆ ਕੇ ਰੁਚਿਕਾ ਨੇ 1993 ਵਿੱਚ ਖ਼ੁਦਕੁਸ਼ੀ ਕਰ ਲਈ ਸੀ।
ਜ਼ਮਾਨਤ ਉੱਤੇ ਬਾਹਰ ਰਾਠੌਰ ?
ਲੰਬੀ ਲੜਾਈ ਤੋਂ ਬਾਅਦ ਰੁਚਿਕਾ ਦੇ ਪਿਤਾ ਨੂੰ ਇਨਸਾਫ਼ ਮਿਲਿਆ ਤੇ ਰਾਠੌਰ ਨੂੰ ਹੇਠਲੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਵਾਉਣ ਤੋਂ ਬਾਅਦ ਹਾਈਕੋਰਟ ਨੇ ਰਾਠੌਰ ਦੀ ਸਜ਼ਾ ਡੇਢ ਸਾਲ ਹੋਰ ਵਧਾ ਦਿੱਤੀ। ਫ਼ਿਲਹਾਲ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ ਹੋਈ ਹੈ।
ਖੱਟੜ ਸਰਕਾਰ ਉੱਤੇ ਉੱਠੇ ਸੁਆਲ ?
ਹੁਣ ਸੁਆਲ ਇਹ ਹੈ ਕਿ ਜਿਸ ਹਰਿਆਣਾ ਤੋਂ ਬੇਟੀ ਬਚਾਓ, ਬੇਟੀ ਪੜ੍ਹਾਓ ਮੁਹਿੰਮ ਦੀ ਸ਼ੁਰੂਆਤ ਹੋਈ ਹੈ, ਉੱਥੇ ਇੱਕ ਬੇਟੀ ਨਾਲ ਛੇੜਖ਼ਾਨੀ ਦੇ ਮੁਲਜ਼ਮ ਦਾ ਖੱਟੜ ਸਰਕਾਰ ਕਿਉਂ ਸਨਮਾਨ ਕਰ ਰਹੀ ਹੈ ?

About Sting Operation

Leave a Reply

Your email address will not be published. Required fields are marked *

*

themekiller.com