‘ਪਦਮਾਵਤ’ ਵਿਰੋਧ ਨੂੰ ਲੈ ਕੇ ਸਿਨੇਮਾਘਰ ਅੰਦਰ ਸੁੱਟਿਆ ਪੈਟਰੋਲ ਬੰਬ

1 deepika
ਮੁਜ਼ੱਫਰਨਗਰ(Sting Operation)- ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲੇ ‘ਚ ਫਿਲਮ ‘ਪਦਮਾਵਤ’ ਦਿਖਾਉਣ ਵਾਲੇ ਇਕ ਸਿਨੇਮਾਘਰ ‘ਚ ਅੱਗ ਲਾਉਣ ਦੀ ਸਾਜ਼ਿਸ਼ ਤਹਿਤ ਦੋ ਅਣਪਛਾਤੇ ਵਿਅਕਤੀਆਂ ਨੇ ਸਿਨੇਮਾ ਹਾਲ ‘ਚ ਪੈਟਰੋਲ ਬੰਬ ਸੁੱਟਿਆ। ਇਕ ਅਧਿਕਾਰੀ ਨੇ ਦੱਸਿਆ ਕਿ ਬੀਤੀ ਰਾਤ ਇਹ ਘਟਨਾ ਚੰਦਰਾ ਟਾਕੀਜ਼ ਦੇ ਅੰਦਰ ਹੋਈ।
ਇਹ ਸਿਨੇਮਾਘਰ ਉਨ੍ਹਾਂ ਤਿੰਨ ਸਿਨੇਮਾਘਰਾਂ ‘ਚ ਸ਼ਾਮਲ ਹੈ, ਜਿਥੇ ਫਿਲਮ ਦਿਖਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਪਰਾਧੀਆਂ ਦੀ ਅਜੇ ਪਛਾਣ ਨਹੀਂ ਹੋ ਸਕੀ। ਉਹ ਮੋਟਰਸਾਈਕਲ ‘ਤੇ ਆਏ ਸਨ ਅਤੇ ਉਨ੍ਹਾਂ ਨੇ ਪੈਟਰੋਲ ਬੰਬ ਸੁੱਟ ਕੇ ਉਥੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਕਿ ਸਿਨੇਮਾਘਰ ਦੇ ਮਾਲਕਾਂ ਨੇ ਕਿਸੇ ਵੱਡੇ ਨੁਕਸਾਨ ਦੀ ਰਿਪੋਰਟ ਨਹੀਂ ਕੀਤੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ਮਗਰੋਂ ਫਿਲਮ ਦਿਖਾ ਰਹੇ ਤਿੰਨਾਂ ਸਿਨੇਮਾਘਰਾਂ ਚੰਦਰਾ, ਮਾਇਆ ਤੇ ਕਾਰਨੀਵਾਲ ‘ਚ ਸੁਰੱਖਿਆ ਪ੍ਰਬੰਧ ਮਜ਼ਬੂਤ ਕਰ ਦਿੱਤੇ ਗਏ ਹਨ।

About Sting Operation

Leave a Reply

Your email address will not be published. Required fields are marked *

*

themekiller.com