ਮੁੰਬਈ (Sting Operation)- ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਪਿੱਠਵਰਤੀ ਗਾਇਕਾ ਆਸ਼ਾ ਭੌਂਸਲੇ ਨੂੰ ਯਸ਼ ਚੋਪੜਾ ਮੈਮੋਰੀਅਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ।
ਆਸ਼ਾ ਇਸ ਪੁਰਸਕਾਰ ਲਈ ਚੁਣੀ ਗਈ 5ਵੀਂ ਹਸਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦੀ ਵੱਡੀ ਭੈਣ ਲਤਾ ਮੰਗੇਸ਼ਕਰ, ਅਮਿਤਾਭ ਬੱਚਨ, ਰੇਖਾ ਅਤੇ ਸ਼ਾਹਰੁਖ ਖਾਨ ਨੂੰ ਇਸ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਇਹ ਪੁਰਸਕਾਰ 16 ਫਰਵਰੀ ਨੂੰ ਪ੍ਰਦਾਨ ਕੀਤਾ ਜਾਵੇਗਾ।
ਆਸ਼ਾ ਹੁਣ ਤਕ 20 ਵੱਖ-ਵੱਖ ਭਾਸ਼ਾਵਾਂ ‘ਚ 11 ਹਜ਼ਾਰ ਤੋਂ ਵੀ ਵੱਧ ਗੀਤ ਗਾ ਚੁੱਕੀ ਹੈ।