ਵਿਆਹ ਤੋਂ ਬਾਅਦ ਕਸੀਦਾ ਕੱਢਦੀ ਦਿਖੀ ਅਨੁਸ਼ਕਾ, ਤਸਵੀਰ ਆਈ ਸਾਹਮਣੇ

2 asha
ਨਵੀਂ ਦਿੱਲੀ (Sting Operation)- ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪਿਛਲੇ ਸਾਲ ਦਸੰਬਰ ‘ਚ ਵਿਰਾਟ ਕੋਹਲੀ ਨਾਲ ਡੇਸਟੀਨੇਸ਼ਨ ਵੈਡਿੰਗ ਕੀਤੀ ਸੀ, ਜਿਸ ਤੋਂ ਬਾਅਦ ਉਹ ਇਸ ਸਾਲ ਦੀ ਸ਼ੁਰੂਆਤ ‘ਚ ਕੰਮ ‘ਤੇ ਪਰਤ ਆਈ ਹੈ ਪਰ ਕੰਮ ‘ਤੇ ਪਰਤਣ ਤੋਂ ਬਾਅਦ ਹੀ ਪਹਿਲਾਂ ਉਸ ਨੇ ਸ਼ਾਹਰੁਖ ਖਾਨ ਨਾਲ ਆਪਣੀ ਫਿਲਮ ‘ਜ਼ੀਰੋ’ ਦੀ ਸ਼ੂਟਿੰਗ ਕੀਤੀ, ਜਿਸ ਤੋਂ ਬਾਅਦ ਹੁਣ ਉਹ ਵਰੁਣ ਧਵਨ ਨਾਲ ਆਪਣੀ ਅਗਲੀ ਫਿਲਮ ‘ਸੁਈ ਧਾਗਾ’ ਦੀ ਤਿਆਰੀ ‘ਚ ਰੁੱਝੀ ਹੋਈ ਹੈ। ਇਸ ਫਿਲਮ ਦਾ ਨਿਰਮਾਣ ਯਸ਼ਰਾਜ ਫਿਲਮਸ ਦੇ ਬੈਨਰ ਹੇਠ ਕੀਤਾ ਜਾ ਰਿਹਾ ਹੈ ਤੇ ਇਸ ਫਿਲਮ ‘ਚ ਪਹਿਲੀ ਵਾਰ ਅਨੁਸ਼ਕਾ-ਵਰੁਣ ਇਕ-ਦੂਜੇ ਨਾਲ ਸਕ੍ਰੀਨ ਸ਼ੇਅਰ ਕਰਨਗੇ।
ਦੱਸਣਯੋਗ ਹੈ ਕਿ ਯਸ਼ਰਾਜ ਦੇ ਟਵਿਟਰ ਹੈਂਡਲ ‘ਤੇ ਅਨੁਸ਼ਕਾ ਦੀ ਇਕ ਤਸਵੀਰ ਸ਼ੇਅਰ ਕੀਤੀ ਗਈ ਹੈ। ਇਸ ਤਸਵੀਰ ‘ਚ ਅਨੁਸ਼ਕਾ ਨੇ ਹਥ ‘ਚ ਸੁਈ ਫੜ੍ਹੀ ਹੈ ਤੇ ਇਕ ਕੱਪੜੇ ‘ਤੇ ਕਢਾਈ (ਕਸੀਦਾ) ਕੱਢਦੀ ਨਜ਼ਰ ਆ ਰਹੀ ਹੈ। ਇਸ ਤੋਂ ਇਲਾਵਾ ਫਿਲਮ ਦੇ ਇਕ-ਦੋ ਹੋਰ ਵੀ ਪੋਸਟਰ ਹਨ, ਜੋ ਕੁਝ ਦਿਨ ਪਹਿਲਾਂ ਰਿਲੀਜ਼ ਹੋਏ ਹਨ।

About Sting Operation

Leave a Reply

Your email address will not be published. Required fields are marked *

*

themekiller.com