ਵੈਨਕੂਵਰ ਦੇ ਨਾਈਟ ਕਲੱਬ ‘ਚ ਪੰਜਾਬੀ ਨੌਜਵਾਨ ਦੀ ਮੌਤ

15 kalse-
ਵੈਨਕੂਵਰ(Sting Operation)- ਬੀਤੀ ਰਾਤ ਵੈਨਕੂਵਰ ਸਥਿੱਤ ਕਬਾਨਾ ਕਲੱਬ ’ਚ ਦੋ ਗਰੁੱਪਾਂ ਦੀ ਤਕਰਾਰ ਦੌਰਾਨ ਕਲੱਬ ਵਿੱਚ ਨੌਕਰੀ ਕਰਦੇ ਕੁਲਵਿੰਦਰ(23) ਸਿੰਘ ਥਿੰਦ ਦੀ ਮੌਤ ਹੋ ਗਈ ਹੈ।
ਕੁਲਵਿੰਦਰ ਦੋਹਾਂ ਧਿਰਾਂ ਨੂੰ ਸਮਝਾ ਬੁਝਾ ਕੇ ਸ਼ਾਂਤ ਕਰ ਰਿਹਾ ਸੀ। ਉਸਨੇ ਕੁਝ ਮਹੀਨੇ ਪਹਿਲਾਂ ਹੀ ਕਲੱਬ ‘ਚ ਕੰਮ ਸ਼ੁਰੂ ਕੀਤਾ ਸੀ। ਪੁਲੀਸ ਨੇ ਵੀ ਇਹ ਗਲ ਮੰਨ ਲਈ ਹੈ ਕਿ ਉਹਦੀ ਮੌਤ ਬਚਾਅ ਕਰਾਉਣ ਦੇ ਯਤਨ ਦੌਰਾਨ ਇਕ ਗਰੁਪ ਵਲੋ ਲਾਈਆਂ ਸੱਟਾਂ ਕਾਰਣ ਹੋਈ ਹੈ।
ਮ੍ਰਿਤਕ ਪੰਜਾਬੀ ਨੌਜੁਆਨ ਨੂੰ ਜਾਨਣ ਵਾਲਿਆਂ ਦਾ ਕਹਿਣਾ ਹੈ ਕਿ ਉਹ ਬਹੁਤ ਹੀ ਮਿਲਣਸਾਰ ਤੇ ਸਹਿਜ ਸੁਭਾਅ ਵਾਲਾ ਸੀ। ਲੜਾਈ ਦੌਰਾਨ ਦੋਹਾਂ ਧਿਰਾਂ ਦੇ ਤਿੰਨ ਲੋਕਾਂ ਨੂੰ ਵੀ ਸੱਟਾਂ ਲਗੀਆਂ । ਪੁਲੀਸ ਵਲੋ ਲੜਾਈ ਦੇ ਕਾਰਨ ਤੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com