ਇਨਕਮ ਟੈਕਸ ਵਿਭਾਗ ਵਲੋਂ ਸੀਲ ਕੀਤਾ ਗਿਆ ਸ਼ਾਹਰੁਖ ਦਾ ਫਾਰਮ ਹਾਊਸ

45 srk
ਮੁੰਬਈ (Sting Operation)- ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦਾ ਅਲੀਬਾਗ ਸਥਿਤ ਫਾਰਮ ਹਾਊਸ ਸੀਲ ਕਰ ਦਿੱਤਾ ਗਿਆ ਹੈ। ਇਨਕਮ ਟੈਕਸ ਵਿਭਾਗ ਨੇ ਸ਼ਾਹਰੁਖ ਦਾ ਫਾਰਮ ਹਾਊਸ ਸੀਲ ਕਰਕੇ 90 ਦਿਨਾਂ ‘ਚ ਜਵਾਬ ਮੰਗਿਆ ਹੈ। ਸ਼ਾਹਰੁਖ ਦਾ ਇਹ ਫਾਰਮ ਹਾਊਸ ਬੇਨਾਮੀ ਸੰਪਤੀ ਲੈਣ ਦੇਣ ਦੇ ਤਹਿਤ ਸੀਲ ਕੀਤਾ ਗਿਆ ਹੈ। ਦਰਸਅਲ, ਸ਼ਾਹਰੁਖ ਨੇ ਅਲੀਬਾਗ ‘ਚ ਖੇਤੀ ਲਈ ਜਮੀਨ ਖਰੀਦੀ ਸੀ ਪਰ ਉਸਦੀ ਜਗ੍ਹਾ ਉਨ੍ਹਾਂ ਇਕ ਬਹੁਤ ਵੱਡਾ ਫਾਰਮ ਹਾਊਸ ਬਣਾ ਲਿਆ। ਸ਼ਾਹਰੁਖ ਦਾ ਇਹ ਫਾਰਮ ਹਾਊਸ 19,960 sq ਮੀਟਰ ‘ਚ ਫੈਲਿਆ ਹੈ।
ਇਸ ਫਾਰਮ ਹਾਊਸ ਨੂੰ ਲੈ ਕੇ ਸ਼ਾਹਰੁਖ ਦੇ ਖਿਲਾਫ ਦੋਸ਼ ਹੈ ਕਿ ਉਨ੍ਹਾਂ ਖੇਤੀ ਲਈ ਜਮੀਨ ਖਰੀਦਣ ਲਈ ਅਰਜੀ ਦਿੱਤੀ ਸੀ ਪਰ ਬਾਅਦ ‘ਚ ਇਸਦੀ ਵਰਤੋਂ ਨਿੱਜੀ ਕੰਮਾਂ ਲਈ ਕਰ ਲਈ। ਇੰਨਾ ਹੀ ਨਹੀਂ ਉਨ੍ਹਾਂ ਉੱਥੇ ਆਪਣਾ ਇਕ ਫਾਰਮ ਹਾਊਸ ਬਣਾ ਲਿਆ। ਜਾਣਕਾਰੀ ਮੁਤਾਬਕ ਪੀ. ਬੀ. ਪੀ. ਟੀ. ਦੀ ਧਾਰਾ 2(9) ਦੇ ਤਹਿਤ ਬੇਨਾਮੀ ਲੈਣ ਦੇਣ ਦੀ ਪਰਿਭਾਸ਼ਾ ਦੇ ਅੰਦਰ ਆਉਂਦਾ ਹੈ। ਹਾਲਾਕਿ ਸ਼ਾਹਰੁਖ ਵਲੋਂ ਅਜੇ ਤੱਕ ਇਸਨੂੰ ਲੈ ਕੇ ਕੋਈ ਜਵਾਬ ਨਹੀਂ ਆਇਆ ਹੈ।
ਦੱਸਣਯੋਗ ਹੈ ਕਿ ਸ਼ਾਹਰੁਖ ਅਕਸਰ ਆਪਣੇ ਪਰਿਵਾਰ ਤੇ ਕਰੀਬੀ ਦੋਸਤਾਂ ਨਾਲ ਇੱਥੇ ਪਾਰਟੀ ਤੇ ਵੈਕੇਸ਼ਨ ਇੰਜੁਆਏ ਕਰਨ ਆਉਂਦੇ ਰਹਿੰਦੇ ਹਨ। ਸ਼ਾਹਰੁਖ ਨੇ ਆਪਣਾ 51ਵਾਂ ਬਰਥਡੇ ਅਲੀਬਾਗ ਵਾਲੇ ਫਾਰਮ ਹਾਊਸ ‘ਚ ਸੈਲੀਬ੍ਰੇਟ ਕੀਤਾ ਸੀ। ਇਸ ‘ਚ ਬਾਲੀਵੁੱਡ ਸਟਾਰਜ਼ ਸਮੇਤ ਪਰਿਵਾਰਕ ਮੈਬਰ ਸ਼ਾਮਿਲ ਹੋਏ ਸਨ।

About Sting Operation

Leave a Reply

Your email address will not be published. Required fields are marked *

*

themekiller.com