ਕਈ ਸਾਲਾਂ ਬਾਅਦ ਸਲਮਾਨ ਕਾਰਨ ਪ੍ਰਿਟੀ ਜ਼ਿੰਟਾ ਨੂੰ ਮਿਲਿਆ ਧਰਮਿੰਦਰ ਦਾ ਲਾਡਲਾ

51 priti
ਮੁੰਬਈ(Sting Operation)- ਬਾਲੀਵੁੱਡ ਦੀ ਡਿੰਪਲ ਗਰਲ ਪ੍ਰਿਟੀ ਜ਼ਿੰਟਾ ਅੱਜ (31 ਜਨਵਰੀ) ਆਪਣਾ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਬੀਤੀ ਰਾਤ ਇਕ ਜ਼ਬਰਦਸਤ ਪਾਰਟੀ ਹੋਈ, ਜਿਸ ‘ਚ ਪ੍ਰਿਟੀ ਦੇ ਖਾਸ ਦੋਸਤ ਸਲਮਾਨ ਖਾਨ ਸਮੇਤ ਕਈ ਸਿਤਾਰੇ ਸ਼ਾਮਲ ਹੋਏ। ਪ੍ਰਿਟੀ ਸਲਮਾਨ ਖਾਨ ਦੇ ਪਰਿਵਾਰ ਦੇ ਕਾਫੀ ਕਰੀਬ ਹੈ। ਉਨ੍ਹਾਂ ਨਾਲ ਯੂਲੀਆ ਵੰਤੂਰ ਸਮੇਤ ਸੋਨਾਕਸ਼ੀ ਸਿਨਹਾ ਤੇ ਬੌਬੀ ਦਿਓਲ ਵੀ ਨਜ਼ਰ ਆਏ। ਇਸ ਗੱਲ ਦੀ ਜਾਣਕਾਰੀ ਪ੍ਰਿਟੀ ਨੇ ਇੰਸਟਾਗਰਾਮ ‘ਤੇ ਇਕ ਤਸਵੀਰ ਪੋਸਟ ਕਰਕੇ ਦਿੱਤੀ। ਉਨ੍ਹਾਂ ਨੇ ਆਪਣੇ ਸਾਰੇ ਦੋਸਤਾਂ ਨੂੰ ਧੰਨਵਾਦ ਕਿਹਾ। ਬਾਲੀਵੁੱਡ ਦੀ ਬਬਲੀ ਅਦਾਕਾਰਾ ਪ੍ਰਿਟੀ ਜ਼ਿੰਟਾ ਦੀਆਂ ਗੱਲ੍ਹਾਂ ਦੇ ਖੂਬਸੂਰਤ ਡਿੰਪਲ ਤੇ ਮਾਸੂਮ ਚਿਹਰੇ ਦੇ ਸਾਰੇ ਫੈਨ ਹਨ।
‘ਲਿਰਿਲ’ (ਸਾਬਣ ਦੀ ਪੁਰਾਣੀ ਐਡ) ਨਾਲ ਮਸ਼ਹੂਰ ਹੋਈ ਪ੍ਰਿਟੀ ‘ਵੀਰ-ਜ਼ਾਰਾ’, ‘ਕੱਲ੍ਹ ਹੋ ਨਾ ਹੋ’, ‘ਕੋਈ ਮਿਲ ਗਿਆ’, ‘ਕਭੀ ਅਲਵਿਦਾ ਨਾ ਕਹਿਣਾ’ ਵਰਗੀਆਂ ਫਿਲਮਾਂ ‘ਚ ਨਜ਼ਰ ਆਈ। ਉਨ੍ਹਾਂ ਨੇ ਬਾਲੀਵੁੱਡ ਨੂੰ ਕਈ ਬਿਹਤਰੀਨ ਫਿਲਮਾਂ ਦਿੱਤੀਆਂ ਹਨ। ਇੱਥੇ ਇਹ ਵੀ ਦੱਸਣਯੋਗ ਹੈ ਕਿ ਕਈ ਸਾਲਾਂ ਬਾਅਦ ਸਲਮਾਨ ਖਾਨ ਕਾਰਨ ਧਰਮਿੰਦਰ ਦਾ ਛੋਟਾ ਬੇਟਾ ਬੌਬੀ ਦਿਓਲ ਆਪਣੀ ਸਹਿ-ਅਦਾਕਾਰਾ ਨੂੰ ਮਿਲ ਸਕਿਆ ਹੈ। ਬੌਬੀ ਦਿਓਲ ਨਾਲ ਪ੍ਰਿਟੀ ਫਿਲਮ ‘ਸੋਲਜਰ’ ‘ਚ ਨਜ਼ਰ ਆਈ ਸੀ।

About Sting Operation

Leave a Reply

Your email address will not be published. Required fields are marked *

*

themekiller.com