ਗੈਂਗਸਟਰ ਰਵੀ ਦਿਓਲ ਦੇ ਆਤਮ ਸਮਰਪਣ ਮਗਰੋਂ ਪਰਿਵਾਰ ਨੇ ਲਾਏ ਪੁਲਿਸ ‘ਤੇ ਇਲਜ਼ਾਮ

40 Gangster-Ravi
ਸੰਗਰੂਰ(Pargat Singh Sadiora)– ਗੈਂਗਸਟਰ ਰਵੀ ਦਿਓਲ ਦੇ ਆਤਮ ਸਮਰਪਣ ਤੋਂ ਬਾਅਦ ਉਸ ਦਾ ਪਰਿਵਾਰ ਮੀਡੀਆ ਸਾਹਮਣੇ ਆਇਆ ਹੈ। ਪਰਿਵਾਰ ਦਾ ਕਹਿਣਾ ਹੈ ਕਿ ਰਵੀ ਦਿਓਲ ਨੇ ਆਤਮ ਸਮਰਪਣ ਕਰਕੇ ਬਹੁਤ ਚੰਗਾ ਕੰਮ ਕੀਤਾ ਹੈ। ਪਰਿਵਾਰ ਤੇ ਖੁਦ ਰਵੀ ਦਿਓਲ ਨੂੰ ਕਾਨੂੰਨ ਉੱਤੇ ਭਰੋਸਾ ਹੈ। ਪਰਿਵਾਰ ਨੇ ਗੈਂਗਸਟਰ ਰਵੀ ਦਿਓਲ ਉੱਤੇ ਪਿਛਲ਼ੇ ਸਾਲਾਂ ਵਿੱਚ ਦਰਜ ਸਾਰੇ ਮਾਮਲਿਆਂ ਨੂੰ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਨੇ ਪੁਲਿਸ ਉੱਤੇ ਰਵੀ ਨੂੰ ਝੂਠੇ ਮਾਮਲਿਆਂ ਵਿੱਚ ਫਸਾਉਣ ਦਾ ਇਲਜ਼ਾਮ ਲਾਇਆ ਹੈ।
ਕਾਬਲੇਗੌਰ ਹੈ ਕਿ ਬੀਤੇ ਦਿਨ ਜਗਦੀਸ਼ ਭੋਲਾ ਨਸ਼ਾ ਤਸਕਰੀ ਕੇਸ ਵਿੱਚ ਲੋੜੀਂਦੇ ਖ਼ਤਰਨਾਕ ਗੈਂਗਸਟਰ ਰਵੀ ਦਿਓਲ ਨੇ ਅਦਾਲਤ ਵਿੱਚ ਆਤਮ ਸਮਰਪਣ ਕੀਤੀ ਸੀ। ਗੈਂਗਸਟਰ ਦਿਓਲ ‘ਤੇ ਨਸ਼ਾ ਤਸਕਰੀ ਸਮੇਤ ਕੁੱਲ 7 ਕੇਸ ਦਰਜ ਹਨ।
2013 ਵਿੱਚ ਪੁਲਿਸ ਨੇ ਰਵੀ ਦਿਓਲ ਦੇ ਘਰੋਂ 5 ਕਿੱਲੋ ਆਈਸ ਤੇ 90 ਕਿੱਲੋ ਹੋਰ ਨਸ਼ੀਲਾ ਪਦਾਰਥ (ਸੂਡੋਫੇਡ੍ਰਾਈਨ) ਬਰਾਮਦ ਕੀਤਾ ਸੀ। ਇਹ ਸੂਡੋਫੇਡ੍ਰਾਈਨ ਖਿਡਾਰੀਆਂ ਵੱਲੋਂ ਆਪਣੀ ਸਮਰੱਥਾ ਵਧਾਉਣ ਲਈ ਖਾਧਾ ਜਾਂਦਾ ਹੈ।
ਉਸ ਨੇ ਸਮਰਪਣ ਤੋਂ ਪਹਿਲਾਂ ਯੂ-ਟਿਊਬ ‘ਤੇ ਵੀਡੀਓ ਵੀ ਜਾਰੀ ਕੀਤਾ ਸੀ, ਜਿਸ ਵਿੱਚ ਉਸ ਨੇ ਪੁਲਿਸ ਵੱਲੋਂ ਉਸ ਦੇ ਰਿਸ਼ਤੇਦਾਰ ਰਾਮ ਸਿੰਘ ਵਿਰੁੱਧ ਦਰਜ ਕੇਸ ਨੂੰ ਝੂਠਾ ਦੱਸਿਆ ਤੇ ਉਸ ਨੂੰ ਬੇਕਸੂਰ ਵੀ ਕਿਹਾ। ਸਮਰਪਣ ਤੋਂ ਬਾਅਦ ਰਵੀ ਦਿਓਲ ਨੂੰ ਸੰਗਰੂਰ ਜੇਲ੍ਹ ਭੇਜ ਦਿੱਤਾ ਗਿਆ ਹੈ।

About Sting Operation

Leave a Reply

Your email address will not be published. Required fields are marked *

*

themekiller.com