ਜਿਆ ਖਾਨ ਸੁਸਾਈਡ ਮਾਮਲੇ ‘ਚ ਪ੍ਰੇਮੀ ਸੂਰਜ ਪੰਚੋਲੀ ‘ਤੇ ਦੋਸ਼ ਤੈਅ

49 suraj
ਮੁੰਬਈ(Sting Operation)- ਬਾਲੀਵੁੱਡ ਅਭਿਨੇਤਰੀ ਜਿਆ ਖਾਨ ਨੂੰ ਕਥਿਤ ਤੌਰ ‘ਤੇ ਆਤਮ ਹੱਤਿਆ ਲਈ ਉਕਸਾਉਣ ਦੇ ਮਾਮਲੇ ਵਿਚ ਇਥੋਂ ਦੀ ਇਕ ਸੈਸ਼ਨ ਅਦਾਲਤ ਨੇ ਬਾਲੀਵੁੱਡ ਅਭਿਨੇਤਾ ਸੂਰਜ ਪੰਚੋਲੀ ਵਿਰੁੱਧ ਮੰਗਲਵਾਰ ਦੋਸ਼ ਤੈਅ ਕੀਤੇ।
ਮਾਣਯੋਗ ਜੱਜ ਕੇ. ਡੀ. ਸ਼ਿਰਭਾਟੇ ਨੇ ਆਈ. ਪੀ. ਸੀ. ਦੀ ਧਾਰਾ 306 ਅਧੀਨ 27 ਸਾਲਾ ਅਭਿਨੇਤਾ ਵਿਰੁੱਧ ਦੋਸ਼ ਤੈਅ ਕੀਤੇ।
ਅਭਿਨੇਤਾ ਨੇ ਆਪਣੇ-ਆਪ ਨੂੰ ਨਿਰਦੋਸ਼ ਦੱਸਿਆ। ਗਵਾਹੀ 14 ਫਰਵਰੀ ਤੋਂ ਸ਼ੁਰੂ ਹੋਵੇਗੀ।
ਦੋਸ਼ ਪੱਤਰ ਮੁਤਾਬਕ ਜਿਆ ਖਾਨ 3 ਜੂਨ 2013 ਨੂੰ ਆਪਣੇ ਘਰ ਫਾਂਸੀ ‘ਤੇ ਲਟਕਦੀ ਮਿਲੀ ਸੀ। ਉਹ ਦੋ ਦਿਨ ਤੋਂ ਸੂਰਜ ਦੇ ਘਰ ਹੀ ਰਹਿ ਰਹੀ ਸੀ। ਉਸੇ ਦਿਨ ਹੀ ਆਪਣੇ ਘਰ ਪਰਤੀ ਸੀ। ਸੀ. ਬੀ. ਆਈ. ਮੁਤਾਬਕ ਪੁੱਛਗਿੱਛ ਦੌਰਾਨ ਸੂਰਜ ਨੇ ਤੱਥ ਲੁਕੋਏ ਅਤੇ ਮਨਘੜਤ ਜਾਣਕਾਰੀ ਦਿੱਤੀ।

About Sting Operation

Leave a Reply

Your email address will not be published. Required fields are marked *

*

themekiller.com