ਚੰਡੀਗੜ੍ਹ(Sting Operation)- ਅੱਜ ਉੱਤਰੀ ਭਾਰਤ ਵਿੱਚ ਭੂਚਾਲ ਦੇ ਜਬਰਦਸਤ ਝਟਕੇ ਲੱਗੇ। ਸਵੇਰੇ 12.40 ਵਜੇ ‘ਤੇ ਪੰਜਾਬ ਸਣੇ ਉੱਤਰੀ ਭਾਰਤ ਵਿੱਚ ਝਟਕੇ ਮਹਿਸੂਸ ਕੀਤੇ ਗਏ। ਦਿੱਲੀ, ਹਰਿਆਣਾ, ਜੰਮੂ-ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਵਿੱਚ ਭੂਚਾਲ ਦੇ ਝਟਕੇ ਲੱਗੇ। ਸਭ ਤੋਂ ਵੱਧ ਜੰਮੂ-ਕਸ਼ਮੀਰ ਪ੍ਰਭਾਵਿਤ ਹੋਇਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।
ਇਸ ਭੂਚਾਲ ਦਾ ਘੇਰਾ ਪਾਕਿਸਤਾਨ ਤੇ ਅਫਗਾਨਿਸਤਾਨ ਤੱਕ ਰਿਹਾ। ਭੂਚਾਲ ਦੀ ਤੀਬਰਤਾ 6.2 ਮਾਪੀ ਗਈ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਵਿੱਚ ਜ਼ਮੀਨ ਦੇ 186 ਕਿਮੀ ਹੇਠਾਂ ਰਿਹਾ।