ਬਾਰੂਦੀ ਸੁਰੰਗ ਫਟੀ, ਦੋ ਨਾਬਾਲਗ ਲੜਕੀਆਂ ਸਮੇਤ ਇਕ ਪਰਿਵਾਰ ਦੇ 8 ਜੀਅ ਮਾਰੇ

22 bomb
ਪਿਸ਼ਾਵਰ(Sting Operation)- ਕੱਲ ਪਾਕਿਸਤਾਨ ਦੀ ਉੱਤਰੀ ਪੱਛਮੀ ਗੜਬੜ ਗ੍ਰਸਤ ਕੁਰਾਮ ਏਜੰਸੀ ਦੀ ਸਰਹੱਦ ਨੇੜੇ ਇਕ ਕਾਰ ਦੇ ਬਾਰੂਦੀ ਸੁਰੰਗ ਦੇ ਲਪੇਟ ‘ਚ ਆਉਣ ਨਾਲ ਦੋ ਨਾਬਾਲਗ ਲੜਕੀਆਂ ਸਮੇਤ ਇਕ ਪਰਿਵਾਰ ਦੇ ਘੱਟੋ-ਘੱਟ 8 ਜੀਅ ਮਾਰੇ ਗਏ।
ਐਕਸਪ੍ਰੈੱਸ ਟਿ੍ਬਿਊਨ ਨੇ ਹਸਪਤਾਲ ਦੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਇਹ ਪਰਿਵਾਰ ਜਦੋਂ ਇਕ ਸਸਕਾਰ ਵਿਚ ਸ਼ਾਮਿਲ ਹੋਣ ਲਈ ਸਰਹੱਦ ਨੇੜੇ ਮੁਕਬਾਲ ਇਲਾਕੇ ਤੋਂ ਜਾ ਰਿਹਾ ਸੀ ਤਾਂ ਉਨ੍ਹਾਂ ਦੀ ਕਾਰ ਬਾਰੂਦੀ ਸੁਰੰਗ ਦੀ ਲਪੇਟ ਵਿਚ ਆ ਗਈ, ਜਿਸ ਨਾਲ ਤਿੰਨ ਔਰਤਾਂ, ਦੋ ਨਾਬਾਲਗ ਲੜਕੀਆਂ ਅਤੇ ਤਿੰਨ ਮਰਦਾਂ ਦੀ ਮੌਕੇ ‘ਤੇ ਹੀ ਮੌਤ ਹੋਏ ਗਈ।
ਧਮਾਕੇ ਵਿਚ ਕਾਰ ਦੇ ਪਰਖਚੇ ਉੱਡ ਗਏ। ਧਮਾਕੇ ਵਿਚ ਇਕ ਵਿਅਕਤੀ ਜ਼ਖ਼ਮੀ ਵੀ ਹੋ ਗਿਆ। ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਆਪਰੇਸ਼ਨ ਸ਼ੁਰੂ ਕਰ ਦਿੱਤਾ ਹੈ। ਇਸ ਹਮਲੇ ਦੀ ਕਿਸੇ ਨੇ ਵੀ ਜ਼ਿੰਮੇਵਾਰੀ ਨਹੀਂ ਲਈ ਹੈ।

About Sting Operation

Leave a Reply

Your email address will not be published. Required fields are marked *

*

themekiller.com