ਭਾਰਤੀ ਡਾਕਟਰ ਨੇ 35,000 ਫੁੱਟ ਦੀ ਉਚਾਈ ‘ਤੇ ਕਰਵਾਈ ਬੱਚੇ ਦੀ ਡਿਲੀਵਰੀ

18 Doctor
ਨਵੀਂ ਦਿੱਲੀ(Sting Operation)- ਭਾਰਤੀ ਮੂਲ ਦੇ ਡਾਕਟਰ ਨੇ 35,000 ਫੁੱਟ ਦੀ ਉਚਾਈ ‘ਤੇ ਬੱਚੇ ਦੀ ਡਿਲੀਵਰੀ ਕਰਵਾ ਕੇ ਡਾਕਟਰੀ ਫਰਜ਼ ਤੇ ਇਨਸਾਨੀਅਨ ਦੀ ਖੂਬਸੂਰਤ ਮਿਸਾਲ ਪੇਸ਼ ਕੀਤੀ। ਮਹਿਲਾ ਨੇ ਇੱਕ ਤੰਦਰੁਸਤ ਪੁੱਤਰ ਨੂੰ ਜਨਮ ਦਿੱਤਾ।
ਬੀਤੀ 17 ਦਸੰਬਰ ਨੂੰ ਡਾਕਟਰ ਸਿਜ਼ ਹੇਮਲ ਪੈਰਿਸ ਵਿੱਚ ਆਪਣੇ ਦੋਸਤ ਦੇ ਵਿਆਹ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਮਰੀਕਾ ਜਾ ਰਹੇ ਸੀ। ਉਦੋਂ ਨਵੀਂ ਦਿੱਲੀ ਤੋਂ ਅਮਰੀਕਾ ਜਾ ਰਹੀ ਉਨ੍ਹਾਂ ਦੀ ਫਲਾਈਟ ਵਿੱਚ ਜਦੋਂ ਜਹਾਜ਼ 35,000 ਫੁੱਟ ਦੀ ਉਚਾਈ ‘ਤੇ ਸੀ ਤਾਂ ਅਚਾਨਕ ਮਹਿਲਾ ਮੁਸਾਫਰ ਨੂੰ ਜਣੇਪਾ ਪੀੜ ਹੋਣੀ ਸ਼ੁਰੂ ਹੋ ਗਈ। ਟੋਇਨ ਓਗੁੰਡਿਪ ਨਾਂ ਦੀ ਮਹਿਲਾ ਨੇ ਜਦੋਂ ਜਹਾਜ਼ ਦੇ ਸਹਾਇਕ ਨੂੰ ਬੁਲਾਉਣਾ ਚਾਹਿਆ ਤਾਂ ਉਸ ਦੀ ਪ੍ਰੇਸ਼ਾਨੀ ਵੇਖ ਡਾਕਟਰ ਸਿਜ਼ ਦੇ ਨਾਲ ਬੈਠੇ ਮੁਸਾਫਰ ਨੇ ਉਨ੍ਹਾਂ ਨੂੰ ਉਸ ਔਰਤ ਦੀ ਮਦਦ ਕਰਨ ਲਈ ਕਿਹਾ।
ਜਿਸ ਥਾਂ ‘ਤੇ ਜਹਾਜ਼ ਉੱਡ ਰਿਹਾ ਸੀ, ਉੱਥੋਂ ਐਮਰਜੈਂਸੀ ਲੈਂਡਿੰਗ ਲਈ ਨੇੜਲੇ ਹਵਾਈ ਅੱਡਾ ਵੀ ਦੋ ਘੰਟਿਆਂ ਦੀ ਦੂਰੀ ‘ਤੇ ਸੀ। ਡਾ. ਸਿਜ ਨੇ ਦੱਸਿਆ ਕਿ ਗਰਭਵਤੀ ਮਹਿਲਾ ਕੋਲ ਸਿਰਫ 10 ਮਿੰਟ ਦਾ ਹੀ ਸਮਾਂ ਬਚਿਆ ਸੀ, ਇਸ ਲਈ ਉਨ੍ਹਾਂ ਹਵਾ ਵਿੱਚ ਹੀ ਜਣੇਪਾ ਕਰਵਾਉਣ ਦਾ ਫੈਸਲਾ ਕੀਤਾ।
ਡਾ. ਸਿਜ਼ ਦੀ ਕੋਸ਼ਿਸ਼ ਤੋਂ ਬਾਅਦ ਗਰਭਵਤੀ ਮਹਿਲਾ ਬਿਨਾ ਕਿਸੇ ਖਾਸ ਮੁਸ਼ਕਲ ਤੋਂ ਬੱਚੇ ਨੂੰ ਜਨਮ ਦਿੱਤਾ। ਫਲਾਈਟ ਵਿੱਚ ਨਵੀਂ ਬਣੀ ਮਾਂ ਨੇ ਕਿਹਾ ਕਿ ਡਾ. ਸਿਜ਼ ਨੇ ਉਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਜੋ ਇੱਕ ਨਰਸ ਤੇ ਮਿਡਵਾਈਫ ਕਰ ਸਕਦੀ ਹੈ। ਇਸ ਲਈ ਉਨ੍ਹਾਂ ਦਾ ਬਹੁਤ-ਬਹੁਤ ਸ਼ੁਕਰੀਆ।

About Sting Operation

Leave a Reply

Your email address will not be published. Required fields are marked *

*

themekiller.com