ਅਦਨ(Sting Operation)- ਯਮਨ ਦੇ ਸ਼ਾਬਵਾ ਸੂਬੇ ‘ਚ ਮੰਗਲਵਾਰ ਨੂੰ ਇਕ ਸੈਨਿਕ ਜਾਂਚ ਚੌਕੀ ‘ਤੇ ਹੋਏ ਆਤਮਘਾਤੀ ਕਾਰ ਬੰਬ ਧਮਾਕੇ ‘ਚ 15 ਯਮਨੀ ਸੈਨਿਕਾਂ ਦੀ ਮੌਤ ਹੋ ਗਈ।
ਸਮਾਚਾਰ ਏਜੰਸੀ ਸਿਨਹੂਆ ਨੇ ਇਕ ਸਥਾਨਕ ਸਰਕਾਰੀ ਅਧਿਕਾਰੀ ਦੇ ਹਵਾਲੇ ਨਾਲ ਦੱਸਿਆ ਕਿ ਸ਼ਾਬਵਾ ਸੂਬੇ ਦੇ ਨੋਖਾਨ ਇਲਾਕੇ ‘ਚ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕ ਨਾਲ ਭਰੀ ਹੋਈ ਕਾਰ ਸਮੇਤ ਖ਼ੁਦ ਨੂੰ ਉਡਾਅ ਲਿਆ, ਜਿਸ ਵਿਚ 15 ਸੈਨਿਕਾਂ ਦੀ ਮੌਤ ਹੋ ਗਈ।
ਅਜੇ ਤੱਕ ਕਿਸੇ ਅੱਤਵਾਦੀ ਸਮੂਹ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਪਰ ਸਰਕਾਰੀ ਅਧਿਕਾਰੀਆਂ ਨੇ ਇਸ ਹਮਲੇ ਪਿੱਛੇ ਯਮਨ ‘ਚ ਮੌਜੂਦ ਅਲਕਾਇਦਾ ਦੀ ਇਕਾਈ ਨੂੰ ਜ਼ਿੰਮੇਵਾਰ ਦੱਸਿਆ ਹੈ।