ਸੀਲਿੰਗ ਦੇ ਮੁੱਦੇ ‘ਤੇ ਬੀਜੇਪੀ ਤੇ ‘ਆਪ’ ਵਿਚਾਲੇ ਖੜਕੀ

27 KEJRIWAL
ਨਵੀਂ ਦਿੱਲੀ(Sting Operation)- ਦਿੱਲੀ ਵਿੱਚ ਸੀਲਿੰਗ ਦੇ ਮੁੱਦੇ ‘ਤੇ ਬੀਜੇਪੀ ਤੇ ਆਮ ਆਦਮੀ ਪਾਰਟੀ ਵਿਚਾਲੇ ਖੜਕ ਗਈ ਹੈ। ਬੀਜੇਪੀ ਦੇ ਦਿੱਲੀ ਪ੍ਰਧਾਨ ਮਨੋਜ ਤਿਵਾਰੀ ਕਈ ਲੀਡਰਾਂ ਸਣੇ ਅੱਜ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਮਿਲਣ ਉਨ੍ਹਾਂ ਦੇ ਘਰ ਗਏ। ਕੇਜਰੀਵਾਲ ਨੇ ਬੀਜੇਪੀ ਲੀਡਰਾਂ ਨੂੰ ਅੰਦਰ ਬੁਲਾਇਆ। ਗੱਲਬਾਤ ਵੀ ਸ਼ੁਰੂ ਹੋਈ ਤੇ ਬਹਿਸ ਤੋਂ ਬਾਅਦ ਹੰਗਾਮਾ ਹੋ ਗਿਆ। ਇਸ ਮਾਮਲੇ ‘ਤੇ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਕਿਹਾ ਕਿ ਉਹ ਸੀਲਿੰਗ ਰੋਕਣ ਲਈ ਸੁਪਰੀਮ ਕੋਰਟ ਜਾਣਗੇ।
ਸੀਐਮ ਕੇਜਰੀਵਾਲ ਨੇ ਕਿਹਾ, “ਐਮਸੀਡੀ ਦੀ ਸੀਲਿੰਗ ਕਾਰਨ ਲੋਕਾਂ ਦਾ ਰੁਜ਼ਗਾਰ ਚਲਾ ਗਿਆ। ਇਹ ਦੁੱਖ ਦੀ ਗੱਲ ਹੈ।” ਉਨ੍ਹਾਂ ਕਿਹਾ, “ਕੱਲ੍ਹ ਜਦ ਬੀਜੇਪੀ ਦੀ ਚਿੱਠੀ ਆਈ ਤਾਂ ਬੀਜੇਪੀ ਮੈਨੂੰ ਮਿਲਣਾ ਚਾਹੁੰਦੀ ਸੀ। ਮੈਨੂੰ ਖੁਸ਼ੀ ਹੋਈ। ਉਹ ਆਏ ਵੀ ਪਰ ਬੰਦ ਕਮਰੇ ਵਿੱਚ ਗੱਲ ਕਰਨਾ ਚਾਹੁੰਦੇ ਸਨ।”
ਕੇਜਰੀਵਾਲ ਨੇ ਕਿਹਾ, “ਦਿੱਲੀ ਦੀਆਂ 351 ਸੜਕਾਂ ਦਾ ਮੁੱਦਾ, ਸੀਲਿੰਗ ਦਾ ਮੁੱਦਾ ਬਿਲਕੁਲ ਨਹੀਂ ਹੈ। ਅਸੀਂ ਕਾਨੂੰਨੀ ਮਾਹਰਾਂ ਦੀ ਮਦਦ ਲੈ ਰਹੇ ਹਾਂ। ਸੀਲਿੰਗ ਰੁਕਵਾਉਣ ਲਈ ਦਿੱਲੀ ਸਰਕਾਰ ਸੁਪਰੀਮ ਕੋਰਟ ਜਾਵੇਗੀ।” ਉਨ੍ਹਾਂ ਕਿਹਾ, “ਉਪ ਰਾਜਪਾਲ ਤੇ ਕੇਂਦਰ ਸਰਕਾਰ ਚਾਹੇ ਤਾਂ ਇਹ ਵਿਵਾਦ ਸੁਲਝ ਸਕਦਾ ਹੈ।”
ਇਸ ਮਾਮਲੇ ‘ਤੇ ਮਨੋਜ ਤਿਵਾੜੀ ਨੇ ਕਿਹਾ ਕਿ ਅਸੀਂ ਕੇਜਰੀਵਾਲ ਤੋਂ ਮਿਲਣ ਦਾ ਸਮਾਂ ਮੰਗਿਆ ਸੀ। ਚਿੱਠੀ ਵੀ ਲਿਖੀ। ਪੂਰੀ ਦਿੱਲੀ ਸੀਲਿੰਗ ਤੋਂ ਪ੍ਰੇਸ਼ਾਨ ਹੈ। ਅੱਜ ਜਦੋਂ ਅਸੀਂ ਗਏ ਤਾਂ ਉਨ੍ਹਾਂ ਮੀਡੀਆ ਨੂੰ ਬੁਲਾ ਲਿਆ। ਉਹ ਇਸ ਮੁੱਦੇ ‘ਤੇ ਰਾਜਨੀਤੀ ਕਰ ਰਹੇ ਹਨ। ਅਸੀਂ ਇਸ ਮਸਲੇ ‘ਤੇ ਲੈਫਟੀਨੈਂਟ ਗਵਰਨਰ ਨੂੰ ਮਿਲਾਂਗੇ।

About Sting Operation

Leave a Reply

Your email address will not be published. Required fields are marked *

*

themekiller.com