ਜ਼ੀਨਤ ਅਮਾਨ ਛੇੜਛਾੜ ਤੋਂ ਤੰਗ, ਪੁਲਿਸ ਕੋਲ ਸ਼ਿਕਾਇਤ

44 zeenat-aman
ਨਵੀਂ ਦਿੱਲੀ(Sting Operation)- ਬਾਲੀਵੁੱਡ ਦੀ ਵੱਡੀ ਅਦਾਕਾਰਾ ਜ਼ੀਨਤ ਅਮਾਨ ਨੇ ਇੱਕ ਬਿਜ਼ਨਸਮੈਨ ਖ਼ਿਲਾਫ਼ ਛੇੜਛਾੜ ਤੇ ਤੰਗ ਕਰਨ ਦਾ ਕੇਸ ਦਰਜ ਕਰਵਾਇਆ ਹੈ। ਇਹ ਸ਼ਿਕਾਇਤ ਧਾਰਾ 304-ਡੀ (ਪਿੱਛਾ ਕਰਨਾ) ਤੇ ਧਾਰਾ 509 (ਔਰਤ ਦੀ ਬੇਇੱਜ਼ਤੀ) ਤਹਿਤ ਕੇਸ ਦਰਜ ਕੀਤਾ ਗਿਆ ਹੈ।
ਦੱਸਿਆ ਜਾ ਰਿਹਾ ਹੈ ਕਿ ਕਿਸੇ ਆਪਸੀ ਮਤਭੇਦ ਤੋਂ ਬਾਅਦ ਜ਼ੀਨਤ ਅਮਾਨ ਤੇ ਕਾਰੋਬਾਰੀ ਦੇ ਰਿਸ਼ਤੇ ਵਿਗੜ ਗਏ। ਇਸ ਤੋਂ ਬਾਅਦ ਅਦਾਕਾਰਾ ਨੇ ਕਾਰੋਬਾਰੀ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਜ਼ੀਨਤ ਦੇ ਮਨ੍ਹਾਂ ਕਰਨ ਤੋਂ ਬਾਅਦ ਕਾਰੋਬਾਰੀ ਲਗਾਤਾਰ ਫ਼ੋਨ ਕਰਦਾ ਰਿਹਾ ਜਿਸ ਤੋਂ ਤੰਗ ਹੋ ਕੇ ਉਨ੍ਹਾਂ ਪੁਲਿਸ ਨੂੰ ਸ਼ਿਕਾਇਤ ਦਿੱਤੀ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।
ਜ਼ੀਨਤ ਅਮਾਨ ਸਾਲ 1970 ਵਿੱਚ ਮਿਸ ਇੰਡੀਆ ਏਸ਼ੀਆ ਪੈਸੀਫਿਕ ਰਹਿ ਚੁੱਕੀ ਹੈ। ਇਸ ਤੋਂ ਇਲਾਵਾ 70 ਤੇ 80 ਦੇ ਦਹਾਕੇ ਦੀ ਮਸ਼ਹੂਰ ਅਦਾਕਾਰਾ ਜ਼ੀਨਤ ਨੇ ਕਈ ਯਾਦਗਾਰੀ ਫ਼ਿਲਮਾਂ ਵਿੱਚ ਅਦਾਕਾਰੀ ਕੀਤੀ ਹੈ। 1985 ਵਿੱਚ ਜ਼ੀਨਤ ਨੇ ਮਜ਼ਹਰ ਆਲਮ ਨਾਲ ਵਿਆਹ ਕੀਤਾ ਸੀ। 1998 ਵਿੱਚ ਉਨ੍ਹਾਂ ਦੇ ਪਤੀ ਦੀ ਮੌਤ ਹੋ ਗਈ ਸੀ।

About Sting Operation

Leave a Reply

Your email address will not be published. Required fields are marked *

*

themekiller.com