‘ਆਪ’ ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ‘ਤੇ ਹਾਈਕੋਰਟ ਨੇ ਚੋਣ ਕਮਿਸ਼ਨ ਤੋਂ ਮੰਗਿਆ ਹਲਫਨਾਮਾ

29 HIGHCOURT
ਨਵੀਂ ਦਿੱਲੀ(Sting Operation)- ਦਿੱਲੀ ਹਾਈਕੋਰਟ ਨੇ ਆਮ ਆਦਮੀ ਪਾਰਟੀ ਦੇ 20 ਵਿਧਾਇਕਾਂ ਦੀ ਮੈਂਬਰੀ ਰੱਦ ਕਰਨ ਦੇ ਮਾਮਲੇ ‘ਚ ਚੋਣ ਕਮਿਸ਼ਨ ਤੋਂ ਪੂਰਾ ਵੇਰਵਾ ਮੰਗਿਆ ਹੈ। ਜਸਟਿਸ ਸੰਜੀਵ ਖੰਨਾ ਤੇ ਚੰਦਰ ਸ਼ੇਖਰ ਦੀ ਬੈਂਚ ਨੇ ‘ਆਪ’ ਦੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਚੋਣ ਕਮਿਸ਼ਨ ਨੂੰ ਹਲਫਨਾਮਾ ਦਾਇਰ ਕਰਨ ਲਈ ਕਿਹਾ ਹੈ।
ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੇ ਕਿਹਾ ਸੀ ਕਿ ਦਿੱਲੀ ਵਿਧਾਨ ਸਭਾ ਤੋਂ ਆਪਣੀ ਅੋਗਤਾ ਨੂੰ ਚੁਣੌਤੀ ਦੇਣ ਵਾਲੇ ਵਿਧਾਇਕਾਂ ਦੀ ਪਟੀਸ਼ਨ ਵਿੱਚ ਲਾਏ ਗਏ ਕੁਝ ਇਲਜ਼ਾਮਾਂ ‘ਤੇ ਉਹ ਜਵਾਬ ਦੇਣਾ ਚਾਹੁੰਦਾ ਹੈ। ਚੋਣ ਕਮਿਸ਼ਨ ਨੇ ਕੋਰਟ ਨੂੰ ਇਹ ਵੀ ਦੱਸਿਆ ਕਿ ਸੰਸਦੀ ਸਕੱਤਰਾਂ ਦੇ ਤੌਰ ‘ਤੇ ਨਿਯੁਕਤ 20 ‘ਆਪ’ ਵਿਧਾਇਕਾਂ ਨੂੰ ਅਯੋਗ ਠਹਿਰਾਉਣ ਸਬੰਧੀ ਰਾਸ਼ਟਰਪਤੀ ਨੂੰ ਦਿੱਤੀ ਗਈ ਰਾਏ ‘ਤੇ ਕਾਇਮ ਰਹੇਗਾ।
ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 7 ਫਰਵਰੀ ‘ਤੇ ਪਾ ਦਿੱਤੀ ਹੈ। ਉਦੋਂ ਵਿਧਾਇਕਾਂ ਨੂੰ ਚੋਂ ਕਮਿਸ਼ਨ ਦੇ ਹਲਫਨਾਮੇ ‘ਤੇ ਆਪਣਾ-ਆਪਣਾ ਜਵਾਬ ਦਾਖਲ ਕਰਨਾ ਹੋਏਗਾ। ਅਦਾਲਤ ਨੇ 20 ਸੀਟਾਂ ‘ਤੇ ਉਪ ਚੋਣ ਲਈ ਵੀ ਸਮਾਂ ਸੀਮਾ ਵਧਾ ਦਿੱਤੀ ਹੈ।

About Sting Operation

Leave a Reply

Your email address will not be published. Required fields are marked *

*

themekiller.com