ਇਸ ਕਲਾ ਕਾਰਨ ਸੋਸ਼ਲ ਮੀਡੀਆ ਤੇ ਹਿੱਟ ਹੋ ਰਹੀ ਹੈ ਇਹ ਨੌਜਵਾਨ ਕੁੜੀ

6 painting
ਫੀਨਿਕਸ(Sting Operation)- ਇੱਕ ਪਾਸੇ ਭੇੜੀਆ ਤੇ ਦੂਜੇ ਪਾਸੇ ਲੜਕੀ। ਪਹਿਲੀ ਨਜ਼ਰ ‘ਚ ਇਸ ਪੇਂਟਿੰਗ ਨੂੰ ਦੇਖ ਕੇ ਲੱਗਦਾ ਹੈ ਕਿ ਕਿਸੇ ਸੀਨੀਅਰ ਆਰਟਿਸਟ ਨੇ ਬਣਾਈ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਇਸ ਨੂੰ ਮਹਿਜ਼ ਇੱਕ ਨੋਜਵਾਨ ਲੜਕੀ ਨੇ ਬਣਾਇਆ ਹੈ। ਦਿਮਿਤਰਾ ਮਿਲਨ ਦੀ ਇਹ ਪੇਂਟਿੰਗਜ਼ ਸੋਸ਼ਲ ਮੀਡੀਆ ‘ਤੇ ਖ਼ੂਬ ਪਸੰਦ ਕੀਤੀਆਂ ਜਾ ਰਹੀਆਂ ਹਨ।ਦਿਮਿਤਰਾ ਨੇ ਮਹਿਜ਼ ਚਾਰ ਸਾਲ ਪਹਿਲਾਂ ਹੀ ਪੇਂਟਿੰਗ ਕਰਨਾ ਸ਼ੁਰੂ ਕੀਤਾ ਸੀ। ਇੰਨੇ ਘੱਟ ਸਮੇਂ ‘ਚ ਹੀ ਉਹ ਇੰਨੀ ਬਾਰੀਕੀ ਨਾਲ ਪੇਂਟਿੰਗ ਕਰਦੀ ਹੈ ਕਿ ਹਰ ਕੋਈ ਦਿਮਿਤਰਾ ਦਾ ਮੁਰੀਦ ਹੋ ਰਿਹਾ ਹੈ।
ਦਿਮਿਤਰਾ ਦੇ ਮਾਤਾ-ਪਿਤਾ ਦੋਵੇਂ ਹੀ ਆਰਟਿਸਟ ਹਨ। ਦਿਮਿਤਰਾ ਮੁਤਾਬਕ ਉਸ ਦੇ ਮਾਤਾ-ਪਿਤਾ ਨੇ ਉਸ ਨੂੰ ਬਹੁਤ ਸੋਝੀ ਦਿੱਤੀ ਤਾਂ ਕਿ ਉਹ ਬਤੌਰ ਆਰਟਿਸਟ ਆਪਣੀ ਪਛਾਣ ਬਣਾ ਸਕੇ।
ਦਿਮਿਤਰਾ ਨੇ ਆਪਣੇ ਸੁਫਨਿਆਂ ਨੂੰ ਪੇਟਿੰਗ ‘ਚ ਉਤਾਰਨਾ ਸ਼ੁਰੂ ਕਰ ਦਿੱਤਾ। ਹਾਲ ਹੀ ‘ਚ ਹਾਈ ਸਕੂਲ ਪਾਸ ਕਰਨ ਵਾਲੀ ਦਿਮਿਤਰਾ ਨੇ ਕਿਹਾ ਕਿ ਦੁਨੀਆ ਭਰ ਦੇ ਲੋਕ ਉਸ ਬਾਰੇ ਕੀ ਸੋਚਦੇ ਹਨ, ਇਸ ਨਾਲ ਉਸ ਨੂੰ ਕੋਈ ਫਰਕ ਨਹੀਂ ਪੈਂਦਾ, ਉਹ ਰੱਬ ‘ਚ ਵਿਸ਼ਵਾਸ ਰੱਖਦੀ ਹੈ। ਸ਼ਾਇਦ ਇਹੀ ਵਜ੍ਹਾ ਹੈ ਕਿ ਉਹ ਆਪਣੀ ਪਛਾਣ ਬਣਾ ਸਕੀ।

About Sting Operation

Leave a Reply

Your email address will not be published. Required fields are marked *

*

themekiller.com