ਜੇਤਲੀ ਨੇ ਪੇਸ਼ ਕੀਤਾ “ਸਰਕਾਰ ਫ੍ਰੈਂਡਲੀ” ਬਜਟ

20 modi-jaitley
ਨਵੀਂ ਦਿੱਲੀ(Sting Operation)- ਵਿੱਤ ਮੰਤਰੀ ਅਰੁਣ ਜੇਤਲੀ ਨੇ ਸਾਲ 2018-19 ਲਈ ਸੰਸਦ ਵਿੱਚ ਬਜਟ ਪੇਸ਼ ਕੀਤਾ ਹੈ। ਬਜਟ ਭਾਸ਼ਣ ਦੇ ਅੰਤ ਵਿੱਚ ਆਮ ਤੇ ਖਾਸ ਤੌਰ ‘ਤੇ ਮੱਧ ਵਰਗ ਨੂੰ ਨਿਰਾਸ਼ ਕਰਨ ਵਾਲੇ ਕਈ ਐਲਾਨ ਵਿੱਤ ਮੰਤਰੀ ਨੇ ਕੀਤੇ। ਇਨ੍ਹਾਂ ਵਿੱਚ ਸਭ ਤੋਂ ਵੱਡਾ ਇਹ ਕਿ ਇਸ ਵਾਰ ਟੈਕਸ ਸਲੈਬ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਮਾਹਰਾਂ ਮੁਤਾਬਕ ਵਿੱਤ ਮੰਤਰੀ ਨੇ ਜਨਤਾ ਨਹੀਂ ਬਲਕਿ ਸਰਕਾਰ ਫ੍ਰੈਂਡਲੀ ਬਜਟ ਪੇਸ਼ ਕੀਤਾ ਹੈ। ਉਨ੍ਹਾਂ ਮੁਤਾਬਕ ਨਵੇਂ ਬਜਟ ਵਿੱਚ ਕੀਤੇ ਬਦਲਾਅ ਨਾਲ ਸਰਕਾਰ ਦੀ ਆਮਦਨ ਵਧੇਗੀ ਪਰ ਉਸ ਦਾ ਬੋਝ ਜਨਤਾ ‘ਤੇ ਹੀ ਪਵੇਗਾ।
ਇਸ ਵਾਰ ਅਰਥਸ਼ਾਸਤਰੀਆਂ ਦੇ ਨਾਲ-ਨਾਲ ਬਾਜ਼ਾਰ ਦੇ ਮਾਹਰਾਂ ਵੱਲੋਂ ਆਸ ਕੀਤੀ ਜਾ ਰਹੀ ਸੀ ਪਰ ਮੋਦੀ ਸਰਕਾਰ ਨੇ ਟੈਕਸ ਸਲੈਬ ਵਿੱਚ ਕੋਈ ਤਬਦੀਲੀ ਨਹੀਂ ਕੀਤ। ਇਸ ਦੇ ਉਲਟ ਸਿੱਖਿਆ ਤੇ ਸਿਹਤ ਸੈੱਸ ਨੂੰ 3 ਫ਼ੀਸਦ ਤੋਂ ਵਧਾ ਕੇ 4 ਫ਼ੀਸਦੀ ਕਰ ਦਿੱਤਾ ਹੈ।
ਇਸ ਦਾ ਸਿੱਧਾ-ਸਿੱਧਾ ਮਤਲਬ ਇਹ ਹੈ ਕਿ ਆਮ ਆਦਮੀ ਵੱਲੋਂ ਅਦਾ ਕੀਤੇ ਜਾਣ ਵਾਲੇ ਹਰ ਬਿੱਲ ਵਿੱਚ ਵਾਧਾ ਹੋ ਜਾਵੇਗਾ। ਇਸ ਦੇ ਨਾਲ ਸਰਕਾਰ ਨੇ ਬਿਜਲਈ ਉਪਕਣਾਂ ‘ਤੇ ਕਸਟਮ ਡਿਊਟੀ ਨੂੰ ਵੀ ਵਧਾ ਦਿੱਤਾ ਹੈ। ਇਸ ਦੇ ਨਾਲ ਮੋਬਾਈਲ, ਟੈਲੀਵਿਜ਼ਨ ਤੇ ਹੋਰ ਦਰਾਮਦ ਕੀਤੇ ਜਾਣ ਵਾਲੇ ਇਲੈਕਟ੍ਰੌਨਿਕ ਉਪਕਰਣ ਮਹਿੰਗੇ ਹੋ ਜਾਣਗੇ।
ਅਰੁਣ ਜੇਤਲੀ ਨੇ ਸਟੈਂਡਰਡ ਡਿਡਕਸ਼ਨ ਨੂੰ ਮੁੜ ਤੋਂ ਬਹਾਲ ਕੀਤਾ ਹੈ। ਸਰਕਾਰ ਨੇ ਹਰ ਵਿਅਕਤੀ ਦੀ ਤਨਖਾਹ ਵਿੱਚੋਂ 40 ਹਜ਼ਾਰ ਰੁਪਏ ਘਟਾ ਕੇ ਕਰ ਦੀ ਕਟੌਤੀ ਕੀਤੀ ਜਾਵੇਗੀ। ਉਦਾਹਰਣ ਦੇ ਤੌਰ ‘ਤੇ ਜੇਕਰ ਤੁਹਾਡੀ ਤਨਖ਼ਾਹ 4 ਲੱਖ 20 ਹਜ਼ਾਰ ਰੁਪਏ ਸਾਲਾਨਾ ਹੈ ਤਾਂ ਇਸ ਵਿੱਚੋਂ 40 ਹਜ਼ਾਰ ਰੁਪਏ ਦੀ ਇੱਕ ਮੁਸ਼ਤ ਕਟੌਤੀ ਕਰ ਕੇ 3 ਲੱਖ 80 ਹਜ਼ਾਰ ਰੁਪਏ ‘ਤੇ ਟੈਕਸ ਲੱਗੇਗਾ।

About Sting Operation

Leave a Reply

Your email address will not be published. Required fields are marked *

*

themekiller.com