ਦੀਪਿਕਾ ਪਾਦੁਕੋਣ ਨੇ ਵਿਆਹ ਬਾਰੇ ਕੀਤਾ ਵੱਡਾ ਖੁਲਾਸਾ!

46 deepika
ਨਵੀਂ ਦਿੱਲੀ(Sting Operation)- ਦੀਪਿਕਾ ਪਾਦੁਕੋਣ ਆਪਣੀ ਭੈਣ ਅਨੀਸ਼ਾ ਪਾਦੁਕੋਣ ਨਾਲ ਨੇਹਾ ਧੂਪੀਆ ਦੇ ਸ਼ੋਅ ਵੋਗ ਬੀਐਫਐਫ ਵਿੱਚ ਪੁੱਜੀ। ਇਸ ਦੌਰਾਨ ਦੋਹਾਂ ਭੈਣਾਂ ਨੇ ਇੱਕ-ਦੂਜੇ ਦੇ ਕਈ ਰਾਜ਼ ਖੋਲ੍ਹੇ। ਫ਼ਿਲਮ ਇੰਡਸਟਰੀ ਨੂੰ ਲੈ ਕੇ ਵੀ ਦੀਪਿਕਾ ਨੇ ਕਈ ਨਵੇਂ ਖ਼ੁਲਾਸੇ ਕੀਤੇ। ਇਸ ਸ਼ੋਅ ਵਿੱਚ ਜਦ ਦੀਪਿਕਾ ਤੋਂ ਪੁੱਛਿਆ ਗਿਆ ਕਿ ਉਹ ਕੌਣ ਹੋਵੇਗਾ ਜਿਸ ਨੂੰ ਉਹ ਆਪਣੇ ਵਿਆਹ ਵਿੱਚ ਨਹੀਂ ਬੁਲਾਵੇਗੀ। ਇਸ ਦੇ ਜਵਾਬ ਵਿੱਚ ਦੀਪਿਕਾ ਨੇ ਨਾਂ ਲਿਆ ਕੈਟਰੀਨਾ ਕੈਫ ਦਾ। ਦੀਪਿਕਾ ਨੇ ਖ਼ੁਲਾਸਾ ਕੀਤਾ ਕਿ ਉਹ ਕੈਟਰੀਨਾ ਨੂੰ ਆਪਣੇ ਵਿਆਹ ਵਿੱਚ ਨਹੀਂ ਸੱਦੇਗੀ।
ਦੀਪਿਕਾ ਤੇ ਕੈਟਰੀਨਾ ਕੈਫ ਦਾ ਰਿਸ਼ਤਾ ਕੁਝ ਖ਼ਾਸ ਨਹੀਂ ਹੈ। ਇਸ ਦਾ ਇੱਕ ਕਾਰਨ ਰਣਬੀਰ ਕਪੂਰ ਵੀ ਹੈ। ਦੀਪਿਕਾ ਪਾਦੁਕੋਣ ਨੇ ਕਰੀਬ ਦੋ ਸਾਲ ਤੱਕ ਰਣਬੀਰ ਨੂੰ ਡੇਟ ਕੀਤਾ ਪਰ ਕੁਝ ਸਮੇਂ ਤੋਂ ਦੋਵੇਂ ਅਲੱਗ ਹਨ। ਦੀਪਿਕਾ ਤੋਂ ਬ੍ਰੇਕਅਪ ਮਗਰੋਂ ਰਣਬੀਰ ਨੂੰ ਕੈਟਰੀਨਾ ਕੈਫ ਦਾ ਸਾਥ ਮਿਲਿਆ ਸੀ। ਹੁਣ ਇਹ ਦੋਵੇਂ ਵੀ ਅਲੱਗ ਹੋ ਚੁੱਕੇ ਹਨ।
ਇਸ ਸ਼ੋਅ ਵਿੱਚ ਦੀਪਿਕਾ ਨੇ ਕਈ ਹੋਰ ਖ਼ੁਲਾਸੇ ਕੀਤੇ। ਦੀਪਿਕਾ ਨੇ ਕਥਿਤ ਦੋਸਤ ਰਣਬੀਰ ਬਾਰੇ ਵੀ ਕੁਝ ਗੱਲਾਂ ਦੱਸੀਆਂ। ਦੀਪਿਕਾ ਨੇ ਦੱਸਿਆ ਕਿ ਫ਼ਿਲਮ ਇੰਡਸਟਰੀ ਵਿੱਚ ਰਣਬੀਰ ਸਿੰਘ ਬੈਸਟ ਕਿਸਰ ਹਨ। ਇੰਨਾ ਹੀ ਨਹੀਂ ਦੀਪਿਕਾ ਦੀ ਭੈਣ ਅਨੀਸ਼ਾ ਨੇ ਕਿਹਾ ਕਿ ਦੀਪਿਕਾ ਦੀ ਚਾਰ ਸਾਲ ਪਹਿਲਾਂ ਸਗਾਈ ਹੋ ਚੁੱਕੀ ਹੈ। ਦੀਪਿਕਾ ਨੇ ਇਸ ਦਾ ਜੁਆਬ ਨਾ ਵਿੱਚ ਦਿੱਤਾ।

About Sting Operation

Leave a Reply

Your email address will not be published. Required fields are marked *

*

themekiller.com