ਧਰਮਿੰਦਰ ਦੇ ਬੇਟੇ ਨਾਲ ਖੁੱਲ੍ਹੇਗੀ ਪ੍ਰਿਟੀ ਜ਼ਿੰਟਾ ਦੀ ਮੁੜ ਕਿਸਮਤ, 15 ਸਾਲ ਬਾਅਦ ਆਉਣਗੇ ਇਕੱਠੇ ਨਜ਼ਰ

29 sunny
ਨਵੀਂ ਦਿੱਲੀ(Sting Operation)- ਬਾਲੀਵੁੱਡ ਮਸ਼ਹੂਰ ਐਕਟਰ ਧਰਮਿੰਦਰ ਦੇ ਲਾਡਲੇ ਬੇਟੇ ਸੰਨੀ ਦਿਓਲ ਦੀ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਆਖਿਰਕਾਰ ਰਿਲੀਜ਼ ਹੋਣ ਜਾ ਰਹੀ ਹੈ। 7 ਸਾਲ ਪਹਿਲਾਂ ਸ਼ੁਰੂ ਹੋਈ ਇਸ ਫਿਲਮ ਦੇ ਰਿਲੀਜ਼ ਹੋਣ ਦਾ ਇਤਜ਼ਾਰ ਖਤਮ ਹੋਣ ਵਾਲਾ ਹੈ ਕਿਉਂਕਿ ਇਸ ਫਿਲਮ ਲਈ ਪ੍ਰਿਟੀ ਜ਼ਿੰਟਾ ਤੇ ਸੰਨੀ ਦਿਓਲ ਜਲਦ ਹੀ ਗੀਤ ਸ਼ੂਟ ਕਰਨ ਵਾਲੇ ਹਨ।
ਧਰਮਿੰਦਰ ਦਾ ਵੱਡਾ ਬੇਟਾ ਸੰਨੀ ਦਿਓਲ ਤੇ ਪ੍ਰਿਟੀ ਜ਼ਿੰਟਾ 15 ਸਾਲ ਬਾਅਦ ਕਿਸੇ ਫਿਲਮ ਲਈ ਇਕੱਠੇ ਸ਼ੂਟ ਕਰਦੇ ਦੇਖਣਗੇ। ਪ੍ਰਿਟੀ ਜ਼ਿੰਟਾ ਤੇ ਸੰਨੀ ਦਿਓਲ ਨੂੰ ਫਿਰ ਇਕੱਠੇ ਦੇਖਣਾ ਹਰ ਕਿਸੇ ਲਈ ਕਾਫੀ ਦਿਲਚਸਪ ਹੋਵੇਗਾ। ਹਾਲਾਂਕਿ ਪ੍ਰਿਟੀ ਜ਼ਿੰਟਾ ਨੇ ਹਾਲ ਹੀ ‘ਚ ਸੰਨੀ ਦਿਓਲ ਨਾਲ ਇਕ ਤਸਵੀਰ ਪੋਸਟ ਕਰਕੇ ਫਿਲਮ ਪ੍ਰਤੀ ਉਤਸ਼ਾਹ ਨੂੰ ਹੋਰ ਵਧਾ ਦਿੱਤਾ ਹੈ।
ਸੰਨੀ ਤੇ ਪ੍ਰਿਟੀ ਆਖਰੀ ਵਾਰ ‘ਬਾਰਸਾਤ’ (2003) ‘ਚ ਸੰਨੀ ਫਿਲਮ ‘The Hero: Love Story of a Spy’ ‘ਚ ਨਜ਼ਰ ਆਏ ਸਨ। ਹੁਣ ਇਹ ਜੋੜੀ ਫਿਲਮ ‘ਭਈਆਜੀ ਸੁਪਰਹਿੱਟ’ ਲਈ ਇਕ ਗੀਤ ‘ਤੇ ਥਿਰਕਦੀ ਨਜ਼ਰ ਆਵੇਗੀ। ਖਬਰਾਂ ਮੁਤਾਬਕ 7 ਸਾਲ ਪਹਿਲਾਂ ਇਸ ਫਿਲਮ ਦੀ ਘੋਸ਼ਣਾ ਹੋਈ ਸੀ ਤੇ ਪ੍ਰਿਟੀ ਜ਼ਿੰਟਾ ਨੇ ਸਾਲ 2016 ‘ਚ ਇਸ ਫਿਲਮ ਦੇ ਸ਼ੈਡਿਊਲ ਨੂੰ ਪੂਰਾ ਕੀਤਾ ਸੀ।

About Sting Operation

Leave a Reply

Your email address will not be published. Required fields are marked *

*

themekiller.com