ਪੰਜਾਬ ਕ੍ਰਿਕਟ ਨੂੰ ਮਿਲਿਆ ਨਵਾਂ ਯੁਵਰਾਜ !

39 SUBHMAN
ਨਵੀਂ ਦਿੱਲੀ(Sting Operation)- ਅੰਡਰ-19 ਵਰਲਡਕੱਪ ਦੇ ਸੈਮੀਫਾਈਨਲ ਮੁਕਾਬਲੇ ਵਿੱਚ ਭਾਰਤ ਨੇ ਪਾਕਿਸਤਾਨ ‘ਤੇ ਸ਼ਾਨਦਾਰ ਜਿੱਤ ਦਰਜ ਕੀਤੀ ਸੀ। ਇਸ ਮੈਚ ਵਿੱਚ ਭਾਰਤ ਵੱਲੋਂ ਸੈਂਕੜਾ ਲਾਉਣ ਵਾਲੇ ਸ਼ੁਭਮਾਨ ਗਿੱਲ ਦੀ ਤਾਕਤ ਤੇ ਖੇਡਣ ਦੀ ਤਕਨੀਕ ਨੂੰ ਵੇਖਦੇ ਹੋਏ ਕ੍ਰਿਕਟ ਮਾਹਰ ਉਨ੍ਹਾਂ ਨੂੰ ਪੰਜਾਬ ਦਾ ਨਵਾਂ ਯੁਵਰਾਜ ਸਿੰਘ ਦੱਸ ਰਹੇ ਹਨ।
ਪੰਜਾਬ ਦੇ ਫਿਰੋਜ਼ਪੁਰ ਜ਼ਿਲ੍ਹੇ ਦੇ ਫਾਜ਼ਿਲਕਾ ਸ਼ਹਿਰ ਦੇ 18 ਸਾਲ ਦੇ ਇਸ ਕ੍ਰਿਕਟਰ ਨੇ ਅਡਰ-19 ਵਰਲਡ ਕੱਪ ਵਿੱਚ ਹੁਣ ਤੱਕ 341 ਦੌੜਾਂ ਬਣਾ ਲਈਆਂ ਹਨ ਜੋ ਕੈਪਟਨ ਪ੍ਰਿਥਵੀ ਸ਼ਾਹ ਤੋਂ ਵੀ ਜ਼ਿਆਦਾ ਹੈ। ਆਈਪੀਐਲ ਨੀਲਾਮੀ ਵਿੱਚ ਵੀ ਸ਼ੁਭਮਾਨ ‘ਤੇ ਪੈਸਿਆਂ ਦਾ ਮੀਂਹ ਵਰ੍ਹਿਆ। ਕੋਲਕਾਤਾ ਨਾਈਟ ਰਾਈਡਰਜ਼ ਨੇ ਸ਼ੁਭਮਾਨ ਨੂੰ 1.8 ਕਰੋੜ ਰੁਪਏ ਵਿੱਚ ਖਰੀਦਿਆ।
ਪੰਜਾਬ ਦੇ ਕੈਪਟਨ ਹਰਭਜਨ ਸਿੰਘ ਨੂੰ ਵੀ ਲੱਗਦਾ ਹੈ ਕਿ ਸ਼ੁਭਮਾਨ ਵਿੱਚ ਕਾਮਯਾਬ ਖਿਡਾਰੀ ਬਣਨ ਦੇ ਸਾਰੇ ਗੁਣ ਹਨ। ਉਨਾਂ ਕਿਹਾ ਕਿ ਉਹ ਜਿੰਨੀ ਚੰਗੀ ਗੇਂਦਬਾਜ਼ੀ ਦਾ ਸਾਹਮਣਾ ਕਰੇਗਾ, ਓਨਾ ਹੀ ਉਸ ਦੀ ਖੇਡ ਵਿੱਚ ਸੁਧਾਰ ਹੋਵੇਗਾ। ਮੁਸ਼ਕਲ ਵੇਲੇ ਵਿੱਚ ਦੌੜਾਂ ਬਣਾਉਣ ਵਾਲੇ ਨੂੰ ਹੀ ਚੰਗਾ ਖਿਡਾਰੀ ਸਮਝਿਆ ਜਾਂਦਾ ਹੈ। ਮੈਂ 18 ਸਾਲ ਦੇ ਯੁਵਰਾਜ ਸਿੰਘ ਨੂੰ ਧਿਆਨ ਨਾਲ ਵੇਖਿਆ ਸੀ। ਸ਼ੁਭਮਾਨ ਯੁਵਰਾਜ ਵਾਂਗ ਹੀ ਟੈਲੰਟਿਡ ਹੈ।

About Sting Operation

Leave a Reply

Your email address will not be published. Required fields are marked *

*

themekiller.com