ਪੱਛਮੀ ਬੰਗਾਲ ‘ਚ ਕਾਂਗਰਸ ਨੂੰ ਮਮਤਾ ਦਾ ਝਟਕਾ

16 mamata
ਕੋਲਕਾਤਾ(Sting Operation)- ਪੱਛਮੀ ਬੰਗਾਲ ਵਿੱਚ ਕਾਂਗਰਸ ਨੂੰ ਵੱਡਾ ਝਟਕਾ ਲੱਗਾ ਹੈ। ਵਨਪਾੜਾ ਵਿਧਾਨ ਸਭਾ ਸੀਟ ਉਸ ਤੋਂ ਖੁਸ ਗਈ ਹੈ। ਇਸ ਸੀਟ ‘ਤੇ ਹੋਈ ਉੱਪ ਚੋਣ ਮਮਤਾ ਬੈਨਰਜੀ ਦੀ ਤ੍ਰਿਣਮੂਲ ਕਾਂਗਰਸ ਨੇ ਜਿੱਤ ਲਈ ਹੈ। ਇਹ ਸੀਟ ਕਾਂਗਰਸ ਕੋਲ ਸੀ ਪਰ ਹੁਣ ਪਾਰਟੀ ਨੂੰ ਚੌਥੇ ਸਥਾਨ ਨਾਲ ਸਬਰ ਕਰਨਾ ਪਿਆ ਹੈ। ਇਸ ਉੱਪ ਚੋਣ ਵਿੱਚ ਬੀਜੇਪੀ ਦੂਜੇ ਤੇ ਸੀਪੀਆਈ ਤੀਜੇ ਸਥਾਨ ‘ਤੇ ਰਹੀ ਹੈ।
ਵਨਪਾੜਾ ਵਿਧਾਨ ਸਭਾ ਸੀਟ ‘ਤੇ ਟੀਐਮਸੀ ਦੇ ਸੁਨੀਲ ਸਿੰਘ ਨੇ 63 ਹਜ਼ਾਰ 18 ਵੋਟਾਂ ਨਾਲ ਜਿੱਤ ਹਾਸਲ ਕੀਤੀ। ਬੀਜੇਪੀ ਦੇ ਉਮੀਦਵਾਰ ਸੰਦੀਪ ਬੈਨਰਜ਼ੀ 38 ਹਜ਼ਾਰ 711 ਵੋਟਾਂ ਨਾਲ ਦੂਜੇ ਨੰਬਰ ‘ਤੇ ਰਹੇ।
ਕਾਂਗਰਸ ਨਾਲ ਸਭ ਤੋਂ ਬੁਰੀ ਹੋਈ। ਕਾਂਗਰਸੀ ਉਮੀਦਵਾਰ ਗੌਤਮ ਬੋਸ 10 ਹਜ਼ਾਰ 527 ਵੋਟਾਂ ਨਾਲ ਚੌਥੇ ਨੰਬਰ ‘ਤੇ ਰਹੇ। ਇਹ ਸੀਟ ਕਾਂਗਰਸੀ ਵਿਧਾਇਕ ਮਧੂਸੂਦਨ ਘੋਸ਼ ਦੀ ਮੌਤ ਹੋਣ ਕਰਕੇ ਖਾਲੀ ਹੋਈ ਸੀ।

About Sting Operation

Leave a Reply

Your email address will not be published. Required fields are marked *

*

themekiller.com