ਬਜਟ 2018: ਆਮ ਲੋਕਾਂ ਲਈ ਵਿੱਤ ਮੰਤਰੀ ਨੇ ਖੋਲ੍ਹੇ ਭੰਡਾਰੇ

15 jaitley-budget
ਨਵੀਂ ਦਿੱਲੀ(Sting Operation)- ਕੇਂਦਰ ਸਰਕਾਰ ਅੱਜ ਸੰਸਦ ਵਿੱਚ ਬਜਟ ਪੇਸ਼ ਕਰ ਰਹੀ ਹੈ। ਅਗਲੇ ਸਾਲ ਲੋਕ ਸਭਾ ਚੋਣਾਂ ਹੋਣ ਕਰਕੇ ਇਸ ਵਾਰ ਸਰਕਾਰ ਬਜਟ ਵਿੱਚ ਕਾਫੀ ਕੁਝ ਆਮ ਲੋਕਾਂ ਲਈ ਐਲਾਨ ਰਹੀ ਹੈ। ਅਰੁਣ ਜੇਤਲੀ ਆਪਣਾ ਬਜਟ ਭਾਸ਼ਣ ਹਿੰਦੀ ਵਿੱਚ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਅਰਥਚਾਰਾ ਸਹੀ ਲੀਹ ‘ਤੇ ਹੈ ਤੇ ਭਾਰਤ ਛੇਤੀ ਹੀ ਦੁਨੀਆ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣ ਜਾਵੇਗਾ। ਜਾਣੋ ਵਿੱਤ ਮੰਤਰੀ ਦੇ ਵੱਡੇ ਐਲਾਨ:
ਰੁਜ਼ਗਾਰ: ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ ਸਰਕਾਰ 70 ਲੱਖ ਨਵੇਂ ਰੁਜ਼ਗਾਰ ਪੈਦਾ ਕਰੇਗੀ। ਨਵੇਂ ਮੁਲਾਜ਼ਮਾਂ ਲਈ EPF ਵਿੱਚ ਸਰਕਾਰ 12% ਹਿੱਸਾ ਪਾਏਗੀ।
ਬੁਨਿਆਦੀ ਢਾਂਚਾ: ਸਮਾਰਟ ਸਿਟੀ ਪ੍ਰਾਜੈਕਟ ਲਈ 99 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ। ਸਰਹੱਦਾਂ ਨੇੜੇ ਸੜਕ ਨਿਰਮਾਣ ਵਿੱਚ ਤੇਜ਼ੀ ਲਿਆਂਦੀ ਜਾਵੇਗੀ।
ਗ਼ਰੀਬ ਵਰਗ ਲਈ: ਅਰੁਣ ਜੇਤਲੀ ਨੇ ਐਲਾਨ ਕੀਤਾ ਹੈ ਕਿ 4 ਕਰੋੜ ਗ਼ਰੀਬ ਘਰਾਂ ਲਈ ਸੌਭਾਗਿਆ ਬਿਜਲੀ ਯੋਜਨਾ ਤਹਿਤ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ। 8 ਕਰੋੜ ਔਰਤਾਂ ਨੂੰ ਮੁਫਤ ਗੈਸ ਕੁਨੈਕਸ਼ਨ ਦਿੱਤੇ ਜਾਣਗੇ।
ਮੈਡੀਕਲ: ਇਸ ਤੋਂ ਇਲਾਵਾ ਸਰਕਾਰ ਨੇ ਲੋਕਾਂ ਦੇ ਮੈਡੀਕਲ ਖਰਚ ਵੀ ਚੁੱਕੇਗੀ। ਸਰਕਾਰ ਮੁਤਾਬਕ ਹਰ ਪਰਿਵਾਰ ਨੂੰ ਇੱਕ ਸਾਲ ਵਿੱਚ 5 ਲੱਖ ਰੁਪਏ ਦਾ ਮੈਡੀਕਲ ਖਰਚ ਦਿੱਤਾ ਜਾਵੇਗਾ। ਸਟੈਂਟ ਦੀ ਕੀਮਤ ਘੱਟ ਰੱਖੀ ਜਾਵੇਗੀ।
ਸਿੱਖਿਆ: ਆਦੀਵਾਸੀਆਂ ਲਈ ਵੱਖਰੇ ਤੌਰ ‘ਤੇ ਏਕਲੱਵਿਆ ਵਿਦਿਆਲਿਆ ਬਣਾਏ ਜਾਣਗੇ। ਇਸ ਤੋਂ ਇਲਾਵਾ ਸਰਕਾਰ ਨਰਸਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ (10+2) ਤਕ ਸਿੱਖਿਆ ਦੀ ਇੱਕ ਨੀਤੀ ਲਿਆਵੇਗੀ।
ਰੇਲਵੇ: ਵਡੋਦਰਾ ਵਿੱਚ ਰੇਲ ਯੂਨੀਵਰਸਿਟੀ ਬਣੇਗੀ। ਸਾਰੀਆਂ ਰੇਲਾਂ ਵਿੱਚ ਵਾਈ-ਫਾਈ ਤੇ CCTV ਲੱਗਣਗੇ। 3600 ਕਿਲੋਮੀਟਰ ਦੀਆਂ ਰੇਲ ਲਾਈਨਾਂ ਨੂੰ ਨਵਿਆਇਆ ਜਾਵੇਗਾ। 600 ਰੇਲਵੇ ਸਟੇਸ਼ਨਾਂ ਨੂੰ ਆਧੁਨਿਕ ਬਣਾਇਆ ਜਾਵੇਗਾ।
ਖੇਤੀਬਾੜੀ: 2 ਹਜ਼ਾਰ ਕਰੋੜ ਦੀ ਲਾਗਤ ਨਾਲ ਖੇਤੀ ਬਾਜ਼ਾਰ ਬਣਾਇਆ ਜਾਵੇਗਾ। ਕਿਸਾਨਾਂ ਦੀ ਆਮਦਨ ਡੇਢ ਗੁਣਾ ਕੀਤੀ ਜਾਵੇਗੀ।

About Sting Operation

Leave a Reply

Your email address will not be published. Required fields are marked *

*

themekiller.com