ਮਨਪ੍ਰੀਤ ਬਾਦਲ ਵੱਲ਼ੋਂ ਮੋਦੀ ਸਰਕਾਰ ਦਾ ਬਜਟ ਜੁਮਲਾ ਕਰਾਰ

56 Manpreet-Badal
ਚੰਡੀਗੜ੍ਹ(Sting Operation)- “ਬਜਟ ਜੁਮਲਾ ਹੈ। ਨਵੀ ਗੱਲ ਕੋਈ ਨਹੀਂ। ਸਿਰਫ ਗੱਲਾਂ ਬਾਤਾਂ ਹਨ। ਕਿਹਾ ਜਾ ਰਿਹਾ ਸੀ ਇਹ ਆਖਰੀ ਬਜਟ ਹੈ ਤੇ ਬਹੁਤ ਰਾਹਤ ਹੋਵੇਗੀ ਪਰ ਇਸ ਵਿੱਚ ਕੋਈ ਰਾਹਤ ਨਹੀਂ।” ਇਹ ਗੱਲ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਕਹੀ ਹੈ। ਉਨ੍ਹਾਂ ਕਿਹਾ ਕਿ ਬਜਟ ਭਾਰਤ ਤੇ ਪੰਜਾਬ ਲਈ ਚੰਗਾ ਨਹੀਂ। ਉਨ੍ਹਾਂ ਕਿਹਾ ਕਿ ਕੇਂਦਰ ਨੇ ਰਾਜਾਂ ਨੂੰ ਕਰੋੜਾਂ ਦਾ ਚੂਨਾ ਲਾਇਆ ਹੈ। ਬਜਟ ਵਿੱਚ ਲੋਕਾਂ ਦੇ ਭਲੇ ਦੀ ਕੋਈ ਰਣਨੀਤੀ ਨਹੀਂ।
ਉਨ੍ਹਾਂ ਕਿਹਾ ਕਿ ਫਸਲਾਂ ਦੇ ਘੱਟੋ-ਘੱਟ ਸਮਰਥਣ ਮੁੱਲ ਦੇ 50% ਵਾਲੀ ਗੱਲ ਵੀ ਜੁਮਲੇ ਵਰਗੇ ਲੱਗਦੀ ਹੈ ਕਿਉਂਕਿ ਅਮਲ ਕਿਤੇ ਦਿਖਦਾ ਨਹੀਂ ਹੈ। ਉਨ੍ਹਾਂ ਕਿਹਾ ਪੰਜਾਬ ਲਈ ਬਜਟ ਵਿੱਚ ਕੁਝ ਨਹੀਂ ਹੈ। ਬਜਟ ਵਿੱਚ ਰਾਜਪੁਰਾ-ਮੁਹਾਲੀ ਲਿੰਕ ਦਾ ਜ਼ਿਕਰ ਨਹੀਂ। ਇਸ ਦੀ ਪੰਜਾਬ ਸਰਕਾਰ ਨੇ ਮੰਗ ਕੀਤੀ ਸੀ।
ਮਨਪ੍ਰੀਤ ਨੇ ਕਿਹਾ ਕਿ ਬਜਟ ਨੇ ਬਾਰਡਰ ਏਰੀਆ ਲਈ ਕੁਝ ਨਹੀਂ ਕੀਤਾ ਜੋ ਪੰਜਾਬ ਲਈ ਨਿਰਾਸ਼ਾਜਨਕ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਦੇ 550 ਪ੍ਰਕਾਸ਼ ਪੁਰਬ ਜਾਂ ਜਲ੍ਹਿਆਂ ਵਾਲੇ ਬਾਗ ਲਈ ਬਜਟ ਵਿੱਚ ਪੈਸੇ ਰੱਖਣੇ ਚਾਹੀਦੇ ਸੀ ਪਰ ਚੰਗਾ ਲੱਗਦਾ ਹੈ ਰੱਖਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਬਜਟ ਦੇਸ਼ ਤੇ ਪੰਜਾਬ ਨੂੰ ਨਿਰਾਸ਼ਾ ਦੇਣ ਲਈ ਹੈ। ਕੇਂਦਰ ਨੇ ਰਾਜਾਂ ਦਾ ਸਟੇਟ ਸ਼ੇਅਰ ਘਟਾ ਦਿੱਤਾ ਹੈ। ਪੰਜਾਬ ਨੂੰ 1000 ਕਰੋੜ ਦੇ ਕਰੀਬ ਘਾਟਾ ਪਵੇਗਾ। ਲੱਗਦਾ ਕੇਂਦਰ ਨੇ ਪੰਜਾਬ ਨਾਲ ਧੋਖਾ ਕੀਤਾ। ਉਨ੍ਹਾਂ ਕਿਹਾ ਕਿ ਕਿਸਾਨੀ ਦੀ ਪ੍ਰੋਡਕਸ਼ਨ ਵਧਾਉਣ ਵਾਸਤੇ ਸਭ ਕੁਝ ਕੀਤਾ ਪਰ ਭਲਾਈ ਵਾਸਤੇ ਕੁਝ ਨਹੀਂ।

About Sting Operation

Leave a Reply

Your email address will not be published. Required fields are marked *

*

themekiller.com