ਮੋਦੀ ਸਰਕਾਰ ਨੇ ਮਿਡਲ ਕਲਾਸ ਨੂੰ ਰਗੜਿਆ

22 tex
ਨਵੀਂ ਦਿੱਲੀ(Sting Operation)- ਮੋਦੀ ਸਰਕਾਰ ਨੇ ਆਪਣੇ ਆਖਰੀ ਸਾਲ ਮਿਡਲ ਕਲਾਸ ਨੂੰ ਵੱਡਾ ਝਟਕਾ ਦਿੱਤਾ ਹੈ। ਮਹਿੰਗਾਈ ਦੇ ਯੁਗ ਵਿੱਚ ਨੌਕਰੀਪੇਸ਼ਾ ਤੇ ਆਮਦਨ ਕਰ ਦੇਣ ਵਾਲੇ ਕੁਝ ਰਾਹਤ ਦੀ ਉਮੀਦ ਲਾਈ ਬੈਠੇ ਸਨ ਪਰ ਸਰਕਾਰ ਨੇ ਦੇਣ ਦੀ ਬਜਾਏ ਕਈ ਰਾਹਤਾਂ ਖੋਹ ਲਈਆਂ ਹਨ।
ਮੁਲਾਜ਼ਮਾਂ ਨੂੰ 15,000 ਰੁਪਏ ਦੇ ਮੈਡੀਕਲ ਭੱਤੇ ‘ਤੇ ਮਿਲਦੀ ਟੈਕਸ ਛੂਟ ਬੰਦ ਕਰ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਟਰਾਂਸਪੋਰਟ ਭੱਤੇ ‘ਤੇ ਟੈਕਸ ਤੋਂ ਰਾਹਤ ਵੀ ਖ਼ਤਮ ਕਰ ਦਿੱਤੀ ਹੈ। ਸਰਕਾਰ ਨੇ ਸਲੈਬ ਵਿੱਚ ਵੀ ਕੋਈ ਬਦਲਾਅ ਨਹੀਂ ਕੀਤਾ।
ਸਿਰਫ 40 ਹਜ਼ਾਰ ਰੁਪਏ ਸਟੈਂਡਰਡ ਡਿਡੈਕਸ਼ਨ ਦਿੱਤੀ ਗਈ ਹੈ। ਇਸ ਨਾਲ ਆਮਦਨ ਕਰ ਦੇਣ ਵਾਲਿਆਂ ਨੂੰ ਮਾਮੂਲੀ ਰਾਹਤ ਮਿਲੇਗੀ ਪਰ ਮੈਡੀਕਲ ਤੇ ਟਰਾਂਸਪੋਰਟ ਭੱਤੇ ‘ਤੇ ਟੈਕਸ ਲੱਗਣ ਨਾਲ ਉਲਟਾ ਨੁਕਸਾਨ ਹੀ ਹੋਏਗਾ।
40 ਹਜ਼ਾਰ ਦੇ ਸਟੈਂਡਰਡ ਡਿਡਕਸ਼ਨ ਨਾਲ ਕੁਝ ਰਾਹਤ ਮਿਲੇਗੀ। ਜਾਣੋ ਕਿਸ ਨੂੰ ਕਿੰਨਾ ਫਾਇਦਾ?
2.5 ਲੱਖ ਆਮਦਨ ‘ਤੇ ਨਾ ਪਹਿਲਾਂ ਕੋਈ ਟੈਕਸ ਲੱਗਦਾ ਸੀ ਤੇ ਨਾ ਹੁਣ ਲੱਗੇਗਾ।
3 ਲੱਖ ‘ਤੇ ਵੀ ਨਾ ਪਹਿਲਾਂ ਕੋਈ ਟੈਕਸ ਲੱਗਦਾ ਸੀ ਤੇ ਨਾ ਹੁਣ ਲੱਗੇਗਾ।
4 ਲੱਖ ‘ਤੇ ਹੁਣ 7725 ਰੁਪਏ ਦੀ ਬਜਾਏ 5720 ਰੁਪਏ ਟੈਕਸ ਲੱਗੇਗਾ।
5 ਲੱਖ ‘ਤੇ ਹੁਣ 12875 ਦੀ ਥਾਂ 10920 ਟੈਕਸ ਲੱਗੇਗਾ।
6 ਲੱਖ ‘ਤੇ ਹੁਣ 33475 ਰੁਪਏ ਟੈਕਸ ਦੀ ਥਾਂ 25480 ਟੈਕਸ ਲੱਗੇਗਾ।
7 ਲੱਖ ‘ਤੇ ਹੁਣ 54075 ਟੈਕਸ ਦੀ ਥਾਂ 46280 ਟੈਕਸ ਲੱਗੇਗਾ।

About Sting Operation

Leave a Reply

Your email address will not be published. Required fields are marked *

*

themekiller.com