ਮੌਨੀ ਰਾਏ ਨੇ ਅਦਾ ਨਾਲ ਕੀਤੀ ‘ਨਾਗਿਣ 3’ ਦੀ ਸ਼ੂਟਿੰਗ, ਆਖਿਰ ਕੀ ਹੈ ਮਾਮਲਾ

50 mouni
ਮੁੰਬਈ(Sting Operation)- ਇਨੀਂ ਦਿਨੀਂ ਨਾਗਿਣ ਦੇ ਅਗਲੇ ਸੀਰੀਜ਼ ਮਤਲਬ ਕਿ ‘ਨਾਗਿਣ 3’ ਨੂੰ ਲੈ ਕੇ ਕਾਫੀ ਗੱਲਾਂ ਹੋ ਰਹੀਆਂ ਹਨ। ਆਏ ਦਿਨ ‘ਨਾਗਿਣ 3’ ਨੂੰ ਲੈ ਕੇ ਕੋਈ ਨਾ ਕੋਈ ਖਬਰ ਜਰੂਰ ਸਾਹਮਣੇ ਆ ਜਾਂਦੀ ਹੈ। ਖੈਰ ਜਦੋਂ ਏਕਤਾ ਕਪੂਰ ਨੇ ਇਸ ਗੱਲ ਦੀ ਘੋਸ਼ਣਾ ਕੀਤੀ ਹੈ ਕਿ ‘ਨਾਗਿਣ 3’ ਵਿਚ ਮੌਨੀ ਰਾਏ ਅਤੇ ਅਦਾ ਖਾਨ ਨਜ਼ਰ ਨਹੀਂ ਆਉਣਗੇ, ਉਦੋਂ ਤੋਂ ਦਰਸ਼ਕ ਕਾਫੀ ਉਦਾਸ ਹੋ ਗਏ ਸਨ ਅਤੇ ਸਾਰਿਆਂ ਨੇ ਸੋਸ਼ਲ ਮੀਡੀਆ ‘ਤੇ ‘ਨਾਗਿਣ 3’ ‘ਚ ਵੀ ਮੌਨੀ ਅਤੇ ਅਦਾ ਨੂੰ ਲੈਣ ਦੀ ਮੰਗ ਤੱਕ ਵੀ ਕਰ ਦਿੱਤੀ ਸੀ। ਖੈਰ ਕੁਝ ਦਿਨਾਂ ‘ਚ ਅਜਿਹੀ ਖਬਰਾਂ ਸਾਹਮਣੇ ਆਈ ਕਿ ‘ਨਾਗਿਣ 3’ ‘ਚ ਸੁਰਭੀ ਜੋਤੀ ਅਤੇ ਪਰਲ ਵੀ ਪੂਰੀ ਮੁੱਖ ਕਿਰਦਾਰ ਵਿਚ ਨਜ਼ਰ ਆਉਣਗੇ। ਨਾਲ ਹੀ ਏਕਤਾ ਦੀ ਖਾਸ ਦੋਸਤ ਅਤੇ ਮਸ਼ਹੂਰ ਅਦਾਕਾਰਾ ਅਨੀਤਾ ਹਸਨੰਦਾਨੀ ਤੀਜੇ ਸੀਜ਼ਨ ‘ਚ ਨਕਾਰਾਤਮਕ ਭੂਮਿਕਾ ਨਿਭਾਏਗੀ।
ਦੱਸ ਦਈਏ ਕਿ ਮੌਨੀ ਅਤੇ ਅਦਾ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਜਿਸ ‘ਚ ਉਨ੍ਹਾਂ ਨੇ ‘ਨਾਗਿਣ 3’ ਦੀ ਸ਼ੂਟਿੰਗ ਕੀਤੀ ਹੈ। ਖਬਰਾਂ ਦੀ ਮੰਨੀਏ ਤਾਂ ਨਿਰਮਾਤਾਵਾਂ ਨੇ ਲੋਕਾਂ ਦੀ ਮੰਗ ਨੂੰ ਦੇਖ ਦੇ ਹੋਏ ਫੈਸਲਾ ਕੀਤਾ ਕਿ ‘ਨਾਗਿਣ 3’ ਦੇ ਪ੍ਰੋਮੋ ‘ਚ ਮੌਨੀ ਅਤੇ ਅਦਾ ਨੂੰ ਲਿਆ ਜਾਵੇ। ਉਂਝ ਤੁਹਾਨੂੰ ਇਹ ਸੁਣ ਕੇ ਥੋੜ੍ਹਾ ਦੁੱਖ ਹੋ ਸਕਦਾ ਹੈ ਕਿ ਮੌਨੀ ਅਤੇ ਅਦਾ ਸਿਰਫ ਪ੍ਰੋਮੋ ‘ਚ ਹੀ ਨਜ਼ਰ ਆਓਗੀਆਂ। ਸ਼ੂਟਿੰਗ ਦੀਆਂ ਤਸਵੀਰਾਂ ਨੂੰ ਅਦਾ ਅਤੇ ਮੌਨੀ ਨੇ ਆਪਣੇ ਇੰਸਟਾਗਰਾਮ ‘ਤੇ ਸਾਂਝਾ ਕੀਤਾ ਹੈ।
ਦੱਸ ਦਈਏ ਕਿ ਹੁਣ ਤਕ ‘ਨਾਗਿਣ 3’ ਲਈ ਰਜੱਤ ਟੋਕਸ, ਅੰਕਿਤ ਮੋਹਨ, ਰਕਸ਼ੰਦਾ ਖਾਨ, ਕ੍ਰਿਸ਼ਮਾ ਤੰਨਾ, ਪਵਿੱਤਰ ਪੁਨਿਆ ਅਤੇ ਰੁਪੇਸ਼ ਕਟਾਰਿਆ ਦਾ ਨਾਮ ਸਾਹਮਣੇ ਆ ਚੁੱਕਿਆ ਹੈ ਅਤੇ ਹਾਲ ਹੀ ‘ਚ ‘ਨਾਗਿਣ 3’ ਦਾ ਪਹਿਲਾ ਲੁਕ ਵੀ ਸਾਹਮਣੇ ਆਇਆ ਸੀ ਹਾਲਾਂਕਿ ਉਸ ਤੋਂ ਸਾਫ਼ ਨਹੀਂ ਹੋ ਪਾਇਆ ਸੀ ਅਖੀਰ ਇਸ ਐਪੀਸੋਡ ‘ਚ ਕਿਹੜੇ-ਕਿਹੜੇ ਕਲਾਕਾਰ ਨਜ਼ਰ ਆਉਣਗੇ। ਹਾਲ ਹੀ ਵਿਚ ਇਕ ਇਵੈਂਟ ਦੌਰਾਨ ਏਕਤਾ ਕਪੂਰ ਨੇ ਮੀਡੀਆ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਕਿ ਉਹ ‘ਨਾਗਿਣ 3’ ਬਾਰੇ ‘ਚ 4-5 ਦਿਨ ਦੇ ਅੰਦਰ ਵੱਡੀ ਘੋਸ਼ਣਾ ਕਰਨ ਵਾਲੀ ਹੈ।

About Sting Operation

Leave a Reply

Your email address will not be published. Required fields are marked *

*

themekiller.com