ਮੁੰਬਈ (Sting Operation)- ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਤੇ ਮੀਰਾ ਰਾਜਪੂਤ ਫਿਲਮ ਇੰਡਸਟਰੀ ਦੇ ਕਿਊਟ ਕਪਲਜ਼ ਦੀ ਲਿਸਟ ‘ਚ ਸ਼ਾਮਿਲ ਹਨ। ਅਕਸਰ ਸ਼ਾਹਿਦ ਆਪਣੀ ਪਤਨੀ ਮੀਰਾ ਨਾਲ ਇਵੈਂਟ ‘ਚ ਸ਼ਿਰਕਤ ਕਰਦੇ ਨਜ਼ਰ ਆਉਂਦੇ ਹਨ।
ਹਾਲ ਹੀ ‘ਚ ਮੀਰਾ ਤੇ ਸ਼ਾਹਿਦ ਕਪੂਰ ਨੂੰ ਲੈਕਮੇ ਫੈਸ਼ਨ ਵੀਕ ਦੇ ਪਹਿਲੇ ਦਿਨ ਫੈਸ਼ਨ ਡਿਜ਼ਾਈਨਰ ਅਨੀਤਾ ਡੋਗਰਾ ਲਈ ਰੈਂਪ ‘ਤੇ ਚਲਦੇ ਨਜ਼ਰ ਆਏ। ਇਸ ਦੌਰਾਨ ਦੋਵੇਂ ਇਕ-ਦੂਜੇ ਦੇ ਹੱਥਾਂ ‘ਚ ਹੱਥ ਪਾਏ ਨਜ਼ਰ ਆ ਰਹੇ ਹਨ। ਅਨੀਤਾ ਡੋਗਰਾ ਵਲੋਂ ਡਿਜ਼ਾਈਨ ਆਊਟਫਿੱਟ ‘ਚ ਦੋਵੇਂ ਬੇਹੱਦ ਖੂਬਸੂਰਤ ਦਿਖਾਈ ਦੇ ਰਹੇ ਹਨ।
ਜਿੱਥੇ ਮੀਰਾ ਸਫੇਦ ਲਹਿੰਗੇ ‘ਚ ਕਿਸੇ ਪਰੀ ਨਾਲੋਂ ਘੱਟ ਨਹੀਂ ਲੱਗ ਰਹੀ, ਉੱਥੇ ਹੀ ਸ਼ਾਹਿਦ ਸ਼ਾਹੀ ਲੁੱਕ ‘ਚ ਦਿੱਤੇ। ਰੈਂਪ ‘ਤੇ ਦੋਵਾਂ ਦੀ ਕਿਊਟ ਕੈਮਿਸਟਰੀ ਸਾਫ ਦੇਖੀ ਜਾ ਸਕਦੀ ਸੀ। ਇਸ ਮੌਕੇ ਦੋਵਾਂ ਨੇ ਰੈਂਪ ‘ਤੇ ਡਾਂਸ਼ ਕੀਤਾ ਤੇ ਕਾਫੀ ਮਸਤੀ ਕਰਦੇ ਦਿਖਾਈ ਦਿੱਤੇ।