‘ਰੋਡੀਜ਼’ ਫੇਮ ਰਘੂ ਦਾ ਹੋਇਆ ਤਲਾਕ, ਲਿਖੀ ਭਾਵੁਕ ਪੋਸਟ

47 raghu
ਮੁੰਬਈ(Sting Operation)- ਐੱਮ. ਟੀ. ਵੀ. ਦੇ ਮਸ਼ਹੂਰ ਸ਼ੋਅ ਰੋਡੀਜ਼ ਜੱਜ ਰਹਿ ਚੁੱਕੇ ਰਘੂਰਾਮ ਪਤਨੀ ਸੁਗੰਧਾ ਗਰਗ ਦਾ ਤਲਾਕ ਹੋ ਗਿਆ ਹੈ। ਦੋਵੇਂ 2016 ‘ਚ ਵੱਖ ਹੋ ਗਏ ਸੀ। ਇਸ ਦਾ ਖੁਲਾਸਾ ਰਘੂਰਾਮ ਨੇ ਇੰਸਟਾਗਰਾਮ ‘ਤੇ ਕੀਤਾ। ਮੰਗਲਵਾਰ ਨੂੰ ਆਪਣੀ ਅਤੇ ਸੁਗੰਧਾ ਦੇ ਵਿਆਹ ਦੀ ਪੁਰਾਣੀ ਤਸਵੀਰ ਦਾ ਕੋਲਾਜ ਸ਼ੇਅਰ ਕਰ ਕੇ ਰਘੂਰਾਮ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ। ਫੋਟੋ ਦੇ ਕੈਪਸ਼ਨ ‘ਚ ਉਨ੍ਹਾਂ ਨੇ ਲਿਖਿਆ, ਕੁਝ ਚੀਜ਼ਾਂ ਕਦੇ ਨਹੀਂ ਬਦਲਣਗੀਆਂ। ਜਿਵੇਂ ਕਿ ਤੁਹਾਡੇ ਲਈ ਮੇਰੇ ਦਿਲ ‘ਚ ਜੋ ਪਿਆਰ ਹੈ। ਜਿਸ ਤਰ੍ਹਾਂ ਦੀ ਮਸਤੀ ਅਸੀਂ ਇਕੱਠੇ ਹੋਣ ‘ਤੇ ਕਰਦੇ ਹਾਂ। ਕੁਝ ਨਹੀਂ ਖਤਮ ਹੋਵੇਗਾ। ਇਹ ਬਦਲੇਗਾ ਅਤੇ ਨਵਾਂ ਫੇਜ ਸ਼ੁਰੂ ਹੋਵੇਗਾ। #FriendshipGoals #DivorceGoals।”
ਦੋਵਾਂ ਨੇ ਆਪਸੀ ਸਹਿਮਤੀ ਨਾਲ ਤਲਾਕ ਲਿਆ ਹੈ। ਪੁਰਾਣੇ ਇਕ ਇੰਟਰਵਿਓ ‘ਚ ਰਘੂਰਾਮ ਨੇ ਕਿਹਾ ਸੀ, ਅਸੀਂ ਦੋਵਾਂ ਨੇ ਆਪਸੀ ਸਮਝਦਾਰੀ ਨਾਲ ਵੱਖ ਹੋਣ ਦਾ ਫੈਸਲਾ ਕੀਤਾ ਹੈ। ਤਲਾਕ ਹਮੇਸ਼ਾ ਤਲਖ ਨਹੀਂ ਹੁੰਦੇ। ਸੁਗੰਧਾ ਨਾਲ ਰਿਸ਼ਤੇ ‘ਤੇ ਰਘੂਰਾਮ ਨੇ ਕਿਹਾ ਸੀ,”ਸਾਡਾ ਰਿਲੇਸ਼ਨ ਸਮੇਂ ਦੇ ਨਾਲ ਬਦਲਦਾ ਰਿਹਾ ਹੈ। ਅੱਜ ਅਸੀ ਕਪੱਲ ਨਹੀਂ ਹਨ ਪਰ ਚੰਗੇ ਦੋਸਤ ਹਾਂ। ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਅਸੀਂ ਦੋਸਤੀ ਤੋਂ ਸ਼ੁਰੂਆਤ ਕੀਤੀ, ਫਿਰ ਰਿਲੇਸ਼ਨ ‘ਚ ਆਏ ਪਰ ਉਹ ਚੱਲਿਆ ਨਹੀਂ ਪਰ ਅਸੀਂ ਚੰਗੇ ਦੋਸਤ ਹਮੇਸ਼ਾ ਰਹਾਂਗੇ।”
2016 ਵਿਚ ਇਕ-ਦੂੱਜੇ ਤੋਂ ਵੱਖ ਹੋਣ ਤੋਂ ਬਾਅਦ ਸੁਗੰਧਾ ਨੇ ਇਕ ਇੰਟਰਵਿਓ ‘ਚ ਕਿਹਾ ਸੀ, ਅਸੀਂ ਹੁਣ ਵੀ ਅਕਸਰ ਮਿਲਦੇ ਹਾਂ। ਅਸੀਂ ਸੋਚਿਆ ਕਿ 2016 ‘ਚ ਪੁਰਾਣੀ ਦੋਸਤੀ ਨਾਲ ਇਕ ਨਵੀਂ ਸ਼ੁਰੂਆਤ ਹੋਵੇਗੀ। ਸਾਡਾ ਇਕ ਖੂਬਸੂਰਤ ਅਤੇ ਸਪੈਸ਼ਲ ਰਿਲੇਸ਼ਨਸ਼ਿਪ ਹੈ।

About Sting Operation

Leave a Reply

Your email address will not be published. Required fields are marked *

*

themekiller.com