ਵਿੱਕੀ ਗੌਂਡਰ ਐਨਕਾਊਂਟਰ ਵਾਲੇ ਹਥਿਆਰ ਰਾਜਸਥਾਨ ਪੁਲਿਸ ਵੱਲੋਂ ਸੀਜ਼

45 VICKY
ਚੰਡੀਗੜ੍ਹ(Sting Operation)- ਗੈਂਗਸਟਰ ਵਿੱਕੀ ਗੌਂਡਰ ਤੇ ਪ੍ਰੇਮਾ ਲਾਹੌਰੀਆ ਐਨਕਾਊਂਟਰ ਮਾਮਲੇ ਵਿੱਚ ਪੰਜਾਬ ਪੁਲਿਸ ਨੇ ਰਾਜਸਥਾਨ ਪੁਲਿਸ ਕੋਲ ਆਪਣੇ ਬਿਆਨ ਦਰਜ ਕਰਵਾਏ ਹਨ। ਗੌਂਡਰ ਦਾ ਐਨਕਾਊਂਟਰ ਕਰਨ ਵਾਲੇ ਇੰਸਪੈਕਟਰ ਵਿਕਰਮ ਬਰਾੜ ਨੇ ਗੱਲਬਾਤ ਕਰਦਿਆਂ ਕਿਹਾ, “ਅਸੀਂ ਰਾਜਸਥਾਨ ਪੁਲਿਸ ਨੂੰ ਹਥਿਆਰ ਸੀਜ਼ ਕਰਵਾ ਦਿੱਤੇ ਹਨ। ਹੋਰ ਵੀ ਹਰ ਲੋੜੀਂਦੇ ਤੱਥ ਤੇ ਬਿਆਨ ਪੁਲਿਸ ਕੋਲ ਦਰਜ ਕਰਵਾ ਦਿੱਤੇ ਹਨ।”
ਉਨ੍ਹਾਂ ਕਿਹਾ, “ਅਸੀਂ ਆਪਣੇ ਸਟੈਂਡ ‘ਤੇ ਕਾਇਮ ਹਾਂ ਤੇ ਐਨਕਾਊਂਟਰ ਬਿਲਕੁਲ ਸੱਚਾ ਹੈ।” ਉਨ੍ਹਾਂ ਕਿਹਾ ਕਿ ਗੈਂਗਸਟਰਾਂ ਵੱਲੋਂ ਸਾਡੇ ‘ਤੇ ਗੋਲੀ ਚਲਾਈ ਗਈ ਸੀ। ਇਸੇ ਕਰਕੇ ਅਸੀਂ ਗੋਲੀ ਚਲਾਈ ਹੈ।
ਗੱਲਬਾਤ ਕਰਦਿਆਂ ਇੰਸਪੈਕਟਰ ਵਿਕਰਮ ਬਰਾੜ ਨੇ ਕਿਹਾ ਸੀ, “ਮੈਂ ਕਾਫੀ ਸਮੇਂ ਤੋਂ ਇਸੇ ਕੰਮ ‘ਤੇ ਲੱਗਿਆ ਹੋਇਆ ਸੀ। ਹੋਰ ਵੀ 7-8 ਟੀਮਾਂ ਇਨ੍ਹਾਂ ਗੈਂਗਸਟਰਾਂ ਦੀ ਗ੍ਰਿਫ਼ਤਰੀ ਲਈ ਲੱਗੀਆਂ ਹੋਈਆਂ ਸਨ। ਸਾਡੀ ਟੀਮ ਨੇ ਇੱਕ ਨਾਕੇ ਦੌਰਾਨ ਪੰਜਾਬ ਯੂਨੀਵਰਸਿਟੀ ਦੇ ਦੋ ਵਿਦਿਆਰਥੀ ਅਮਨਦੀਪ ਸਿੰਘ ਚੀਮਾ ਤੇ ਹਰਨਾਮ ਸਿੰਘ ਵਿਰਕ ਗ੍ਰਿਫ਼ਤਾਰ ਕੀਤੇ। ਇਨ੍ਹਾਂ ਕੋਲ ਡਰੱਗ ਸੀ।
ਪੁੱਛਗਿੱਛ ਵਿੱਚ ਇਨ੍ਹਾਂ ਕਈ ਵੱਡੇ ਖ਼ੁਲਾਸੇ ਕੀਤੇ। ਇੱਥੋਂ ਹੀ ਸਾਨੂੰ ਗੈਂਗਸਟਰਾਂ ਲਈ ਲੋੜੀਂਦੇ ਸੋਰਸ ਮਿਲੇ। ਅਸੀਂ ਜਾਂਚ ਅੱਗੇ ਵਧਾਈ ਤਾਂ ਗੈਂਗਸਟਰ ਦੀ ਸਰਗਰਮੀ ਪਤਾ ਲੱਗਣ ਲੱਗੀ। ਕਈ ਹੋਰ ਥਾਵਾਂ ‘ਤੇ ਵੀ ਅਸੀਂ ਇਨ੍ਹਾਂ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਪਰ ਇਹ ਬਚ ਕੇ ਨਿਕਲਦੇ ਰਹੇ। ਫੇਰ ਸਾਡੇ ਸੋਰਸ ਹੋਰ ਮਜ਼ਬੂਤ ਹੋਏ। ਅਸੀਂ ਇਨ੍ਹਾਂ ਦੇ ਨੇੜੇ ਪੁੱਜ ਗਏ। ਆਖਰੀ ਦਿਨਾਂ ਵਿੱਚ ਇਹ ਸਾਡੀ ਰਾਡਾਰ ‘ਤੇ ਸੀ। ਫੋਨ ਲੁਕੇਸ਼ਨ ਦਾ ਪਤਾ ਲੱਗ ਰਿਹਾ। ਜਿਸ ਦਿਨ ਐਨਕਾਊਂਟਰ ਹੋਇਆ ਅਸੀਂ ਇਨ੍ਹਾਂ ਨੂੰ ਪਹਿਲਾਂ ਹਥਿਆਰ ਸੁੱਟਣ ਲਈ ਕਿਹਾ ਸੀ। ਇਹ ਨਾ ਮੰਨੇ। ਸਾਡੇ ਤੇ ਗੋਲੀ ਚਲਾਈ ਤੇ ਸਾਡੇ ਜਵਾਬੀ ਹਮਲੇ ਵਿੱਚ ਇਹ ਮਾਰੇ ਗਏ।

About Sting Operation

Leave a Reply

Your email address will not be published. Required fields are marked *

*

themekiller.com