5 ਹਜ਼ਾਰ ‘ਚ ਨਾਬਾਲਿਗ ਖ਼ਰੀਦੀ, 2 ਸਾਲ ਰੇਪ ਕਰਕੇ 30 ਹਜ਼ਾਰ ‘ਚ ਵੇਚੀ

26 gang-rape
ਫ਼ਰੀਦਾਬਾਦ(Sting Operation)- ਚਾਈਲਡ ਲਾਈਨ ਦੀ ਸੂਚਨਾ ‘ਤੇ ਪੁਲਿਸ ਨੇ ਧੀਰਜ ਨਗਰ ਦੀ ਟੀ-2 ਕਾਲੋਨੀ ਵਿੱਚ 15 ਦਿਨਾਂ ਤੋਂ ਕਿਡਨੈਪ ਕੀਤੀ ਇੱਕ ਨਬਾਲਗ ਕੁੜੀ ਨੂੰ ਛਡਵਾਇਆ ਹੈ। ਝਾਰਖੰਡ ਦੀ ਰਹਿਣ ਵਾਲੀ ਪੀੜਤਾ ਨੇ ਦੱਸਿਆ ਕਿ ਦੋ ਸਾਲ ਪਹਿਲਾਂ ਉਸ ਦੀ ਨਾਨੀ ਨੇ ਉਸ ਨੂੰ 5 ਹਜ਼ਾਰ ਰੁਪਏ ਵਿੱਚ ਸੁਰਿੰਦਰ ਨਾਂ ਦੇ ਬੰਦੇ ਨੂੰ ਵੇਚ ਦਿੱਤਾ ਸੀ। ਉਹ ਉਸ ਨੂੰ ਦਿੱਲੀ ਲੈ ਆਇਆ।
ਪੀੜਤਾ ਨੇ ਦੱਸਿਆ ਕਿ ਕਰੀਬ ਦੋ ਸਾਲ ਤੱਕ ਮੁਲਜ਼ਮ ਨੇ ਉਸ ਕੋਲੋਂ ਘਰਾਂ ਵਿੱਚ ਕੰਮ ਕਰਵਾਇਆ ਤੇ ਰੇਪ ਵੀ ਕੀਤਾ। ਕੁਝ ਦਿਨ ਪਹਿਲਾਂ 30 ਹਜ਼ਾਰ ਰੁਪਏ ਵਿੱਚ ਮਿਸ਼ਰਾ ਨਾਂ ਦੇ ਬੰਦੇ ਨੂੰ ਵੇਚ ਦਿੱਤਾ। ਉਹ ਉਸ ਨੂੰ ਫ਼ਰੀਦਾਬਾਦ ਲੈ ਆਇਆ। ਪੀੜਤਾ ਦਾ ਇਲਜ਼ਾਮ ਹੈ ਕਿ ਫ਼ਰੀਦਾਬਾਦ ਵਿੱਚ ਵੀ ਸੁਰਿੰਦਰ ਤੇ ਮਿਸ਼ਰਾ ਨੇ ਉਸ ਨਾਲ ਰੇਪ ਕੀਤਾ। ਘਰਾਂ ਵਿੱਚ ਕੰਮ ਕਰਕੇ ਜਿਹੜੇ ਪੈਸੇ ਮਿਲਦੇ ਸੀ, ਉਹ ਵੀ ਖੋਹ ਲਏ ਜਾਂਦੇ ਸਨ।
ਪੀੜਤਾ ਦੇ ਇਸ ਬਿਆਨ ਤੋਂ ਬਾਅਦ ਫ਼ਰੀਦਾਬਾਦ ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦੀ ਇੱਕ ਸਪੈਸ਼ਲ ਟੀਮ ਝਾਰਖੰਡ ਰਵਾਨਾ ਹੋ ਗਈ ਹੈ। ਦੂਜੀ ਟੀਮ ਫ਼ਰੀਦਾਬਾਦ ਤੇ ਦਿੱਲੀ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ।

About Sting Operation

Leave a Reply

Your email address will not be published. Required fields are marked *

*

themekiller.com