ਅਦਾਕਾਰਾ ਨੂੰ ਇਕੱਲੀ ਦੇਖ ਪਾਗਲ ਹੋਇਆ ਅਣਜਾਨ ਵਿਅਕਤੀ, ਕੀਤੀ ਇਹ ਹਰਕਤ

37 actor
ਮੁੰਬਈ(Sting Operation)- ਦੱਖਣੀ ਫਿਲਮਾਂ ਦੀ ਮਸ਼ਹੂਰ ਅਦਾਕਾਰਾ ਅਮਾਲਾ ਪਾਲ ਨੇ ਹਾਲ ਹੀ ‘ਚ ਇਕ ਵਿਅਕਤੀ ਖਿਲਾਫ ਜਿਨਸੀ ਸ਼ੋਸ਼ਣ ਦਾ ਮਾਮਲਾ ਦਰਜ ਕਰਵਾਇਆ ਹੈ। ਅਮਾਲਾ ਦਾ ਦੋਸ਼ ਹੈ ਕਿ ਇਕ ਵਿਅਕਤੀ ਨੇ ਕੰਮ ਕਰਨ ਵਾਲੀ ਜਗ੍ਹਾ ‘ਤੇ ਉਸ ਦਾ ਯੋਨ ਸ਼ੋਸ਼ਣ ਕੀਤਾ ਹੈ, ਜਿਸ ਦੀ ਸ਼ਿਕਾਇਤ ਉਸ ਨੇ ਚੇਨਈ ਦੇ ਟੀ ਨਗਰ ਪੁਲਸ ਸਟੇਸ਼ਨ ‘ਚ ਦਰਜ ਕਰਵਾਈ।
ਖਬਰਾਂ ਦੀ ਮੰਨੀਏ ਤਾਂ ਅਮਾਲਾ ਨਾਲ ਇਹ ਘਟਨਾ ਉਸ ਸਮੇਂ ਹੋਈ ਜਦੋਂ ਉਹ ਇਕ ਸ਼ੋਅ ਲਈ ਡਾਂਸ ਦੀ ਪ੍ਰੈਕਟਿਸ ਕਰ ਰਹੀ ਸੀ। ਦੱਸ ਦੇਈਏ ਕਿ ਉਸ ਦਾ ਇਹ ਸ਼ੋਅ ਮਲੇਸ਼ੀਆ ‘ਚ ਹੋਣ ਵਾਲਾ ਸੀ। ਅਮਾਲਾ ਨੇ ਦੱਸਿਆ ਕਿ- ”ਉਸ ਵਿਅਕਤੀ ਨੇ ਮੈਨੂੰ ਇਕੱਲਾ ਦੇਖ ਕੇ ਮੇਰੇ ਨਾਲ ਗਲਤ ਵਰਤਾਓ ਕੀਤਾ।
ਅਮਾਲਾ ਪਾਲ ਨੇ ਦੱਸਿਆ ਕਿ ਉਸ ਵਿਅਕਤੀ ਦੀਆਂ ਗੱਲਾਂ ਤੋਂ ਮੈਨੂੰ ਲੱਗਾ ਕਿ ਉਹ ਕਿਸੇ ਇਵੈਂਟ ਨਾਲ ਜੁੜਿਆ ਹੋਇਆ ਵਿਅਕਤੀ ਹੈ, ਜੋ ਕਿ ਉਸ ਨੂੰ ਭੱਵਿਖ ‘ਚ ਨੁਕਸਾਨ ਪਹੁੰਚਾ ਸਕਦਾ ਹੈ।” ਇਸ ਤੋਂ ਬਾਅਦ ਉਸ ਨੇ ਪੁਲਸ ਸਟੇਸ਼ਨ ਜਾ ਕੇ ਸ਼ਿਕਾਇਤ ਦਰਜ ਕਰਵਾਈ।
ਅਮਾਲਾ ਨੇ ਕਿਹਾ, ”ਉਹ ਇਸ ਤਰ੍ਹਾਂ ਗੱਲ ਕਰ ਰਿਹਾ ਸੀ, ਜਿਵੇਂ ਮੈਨੂੰ ਕਿਸੇ ਫੇਵਰ ਲਈ ਪ੍ਰਸਤਾਵ ਦੇ ਰਿਹਾ ਹੋਵੇ। ਉਹ ਇਹ ਵੀ ਜਾਣਦਾ ਸੀ ਕਿ ਮੈਂ ਕਦੋਂ ਉਸ ਇਵੈਂਟ ਜਾਵਾਂਗੀ। ਇਸ ਘਟਨਾ ਨਾਲ ਮੈਂ ਆਪਣੇ ਆਪ ਨੂੰ ਕਾਫੀ ਅਸਹਿਜ ਮਹਿਸੂਸ ਕਰ ਰਹੀ। ਦੱਸ ਦੇਈਏ ਕਿ ਅਮਾਲਾ ਜਿਸ ਇਵੈਂਟ ‘ਚ ਪੇਸ਼ਕਾਰੀ ਦੇਣ ਵਾਲੀ ਹੈ ਉਸ ਦਾ ਨਾਂ ‘ਦਜਲਿੰਗ ਧਮਿਜਾਮੀ’ ਹੈ। ਇਹ ਇਵੈਂਟ ਮਲੇਸ਼ੀਆ ‘ਚ ਹੋਣ ਵਾਲਾ ਹੈ। ਇਸ ਤੋਂ ਪਹਿਲਾਂ ਅਮਾਲਾ ਕੁਝ ਦਿਨ ਪਹਿਲਾਂ ਟੈਕਸ ਚੋਰੀ ਦੇ ਮਾਮਲੇ ਨਾਲ ਸੁਰਖੀਆਂ ‘ਚ ਆਈ ਸੀ।

About Sting Operation

Leave a Reply

Your email address will not be published. Required fields are marked *

*

themekiller.com