ਗਰਭਵਤੀ ਦੀਆਂ ਖਬਰਾਂ ਵਿਚਕਾਰ ਬਿਪਾਸ਼ਾ ਬਾਸੂ ਨੂੰ ਪਤੀ ਨੇ ਦਿੱਤਾ ਨਾਯਾਬ ਤੋਹਫਾ

32 bipasha
ਮੁੰਬਈ(Sting Operation)- ਕੁਝ ਸਮੇਂ ਪਹਿਲਾਂ ਕੰਡੋਮ ਐਡ ਕਰਕੇ ਕਰਨ ਸਿੰਘ ਗਰੋਵਰ ਤੇ ਬਿਪਾਸ਼ਾ ਬਾਸੂ ਨੇ ਤਹਿਲਕਾ ਮਚਾ ਦਿੱਤਾ ਸੀ ਪਰ ਕਰਨ ਨੇ ਇਸ ਵਾਰ ਆਪਣੀ ਪਤਨੀ ਨੂੰ ਇਕ ਨਾਯਾਬ ਤੋਹਫਾ ਦਿੱਤਾ ਹੈ, ਜਿਸ ਕਾਰਨ ਉਨ੍ਹਾਂ ਦੀ ਕਾਫੀ ਤਾਰੀਫ ਹੋ ਰਹੀ ਹੈ। ਕੁਝ ਦਿਨਾਂ ਪਹਿਲਾਂ ਬਿਪਾਸ਼ਾ ਦੇ ਗਰਭਵਤੀ ਹੋਣ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ। ਕਰਨ ਸਿੰਘ ਗਰੋਵਰ ਨੇ ਆਪਣੀ ਪਤਨੀ ਬਿਪਾਸ਼ਾ ਨੂੰ ਇਕ ਖਾਸ ਤੋਹਫਾ ਦਿੱਤਾ ਹੈ, ਜਿਸ ਨੂੰ ਲੈ ਕੇ ਬਿਪਾਸ਼ਾ ਬੇਹੱਦ ਖੁਸ਼ ਹੈ। ਕਰਨ ਨੇ ਇਕ ਪੇਂਟਿਗ ਬਣਾਈ ਹੈ, ਜਿਸ ਦੀ ਇਕ ਵੀਡੀਓ ਇੰਸਟਾਗਰਾਮ ‘ਤੇ ਸ਼ੇਅਰ ਕੀਤੀ ਹੈ।
ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਕਰਨ ਨੇ ਕਿਹਾ ਕਿ, ”ਮੈਨੂੰ ਐਬਸਟ੍ਰੈਕਟ ਆਰਟ ਪਸੰਦ ਹੈ ਕਿਉਂਕਿ ਇਹ ਕੈਨਵਸ ‘ਤੇ ਮੇਰੀ ਭਾਵਨਾਵਾਂ ਨੂੰ ਜ਼ਾਹਰ ਕਰਨ ਦਾ ਇਕ ਤਰੀਕਾ ਹੈ। ਮੈਨੂੰ ਸ਼ਾਂਤੀ ਮਿਲਦੀ ਹੈ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਆਪਣੀ ਇਸ ਕਲਾ ਲਈ ਹਰ ਰੋਜ਼ ਸਮੇਂ ਕੱਢ ਪਾਵਾਂ।” ਕਰਨ ਸਿੰਘ ਗਰੋਵਰ ਤੇ ਬਿਪਾਸ਼ਾ ਬਾਸੂ ਕਾਫੀ ਸਮੇਂ ਤੋਂ ਫਿਲਮਾਂ ਤੋਂ ਦੂਰ ਹਨ। ਆਖਰੀ ਟਾਈਮ ਇਹ ਦੋਵੇਂ ਇੱਕਠੇ ‘ਅਲੋਨ’ ਫਿਲਮ ‘ਚ ਦਿਖੇ ਸਨ।

About Sting Operation

Leave a Reply

Your email address will not be published. Required fields are marked *

*

themekiller.com