‘ਪਦਮਾਵਤ’ ‘ਤੇ ਖੁੱਲ੍ਹੀ ਚਿੱਠੀ ਪਿੱਛੇ ਕੋਈ ਗਲਤ ਵਿਚਾਰ ਨਹੀਂ : ਸਵਰਾ ਭਾਸਕਰ

33 swara
ਮੁੰਬਈ(Sting Operation)- ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਨੇ ਕਿਹਾ ਹੈ ਕਿ ਉਸ ਨੇ ‘ਪਦਮਾਵਤ’ ਦੀ ਆਲੋਚਨਾ ਕਰਦੇ ਹੋਏ ਇਕ ਖੁੱਲ੍ਹੀ ਚਿੱਠੀ ਲਿਖੀ ਕਿਉਂਕਿ ਉਹ ਫਿਲਮ ਬਾਰੇ ਕੁਝ ਸਵਾਲ ਉਠਾਉਣਾ ਚਾਹੁੰਦੀ ਸੀ। ਸਵਰਾ ਨੇ ਪੱਤਰ ਵਿਚ ਜੌਹਰ ਪ੍ਰਥਾ ਦੀ ਵਡਿਆਈ ਲਈ ਸੰਜੇ ਲੀਲਾ ਭੰਸਾਲੀ ਦੀ ਆਲੋਚਨਾ ਕੀਤੀ ਸੀ, ਜਿਸਦੇ ਬਾਅਦ ਆਨਲਾਈਨ ਵਿਵਾਦ ਸ਼ੁਰੂ ਹੋ ਗਿਆ ਸੀ। ਅਦਾਕਾਰਾ ਨੇ ਆਲੋਚਨਾ ‘ਤੇ ਕਿਹਾ ਕਿ ਹਰ ਕਿਸੇ ਨੂੰ ਆਲੋਚਨਾ ਕਰਨ ਅਤੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ। ਮੇਰੀ ਤਰ੍ਹਾਂ ਦੂਸਰਿਆਂ ਨੂੰ ਵੀ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਹੈ।
ਮੈਂ ਜੋ ਮਹਿਸੂਸ ਕੀਤਾ, ਮੈਂ ਉਹ ਗੱਲ ਰੱਖੀ। ਉਸ ਨੇ ਕੱਲ ਸ਼ਾਮ ਇਥੇ ਇਕ ਸਮਾਰੋਹ ਵਿਚ ਪੱਤਰਕਾਰਾਂ ਨੂੰ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੈਂ ਬਹੁਤ ਨਮਰ ਅਤੇ ਸਨਮਾਨਜਨਕ ਤਰੀਕੇ ਨਾਲ ਆਪਣੀ ਗੱਲ ਰੱਖੀ। ਮੇਰੇ ਵਿਚਾਰ ਗਲਤ ਨਹੀਂ ਸੀ। ਅਦਾਕਾਰਾ ਨੇ ਕਿਹਾ ਕਿ ਉਸਦਾ ਮੰਨਣਾ ਹੈ ਕਿ ਉਸਦੇ ਸਵਾਲ ਜਾਇਜ਼ ਸਨ ਅਤੇ ਪੁੱਛੇ ਜਾਣੇ ਚਾਹੀਦੇ ਸਨ।

About Sting Operation

Leave a Reply

Your email address will not be published. Required fields are marked *

*

themekiller.com