ਪ੍ਰੇਮ ਵਿਆਹ ਮਗਰੋਂ ਕੁੜੀ ਨੇ ਕੀਤੀ ਖੁਦਕੁਸ਼ੀ

49 suicide
ਮੁਹਾਲੀ(Sting Operation)- ਨੌਜਵਾਨ ਲੜਕੀ ਨੇ ਬੁੱਧਵਾਰ ਸ਼ਾਮ ਨੂੰ ਘਰ ਵਿੱਚ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ। ਲੜਕੀ ਮੁਹਾਲੀ ਦੇ ਪਿੰਡ ਸ਼ਾਹੀ ਮਾਜਰਾ ਦੀ ਰਹਿਣ ਵਾਲੀ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਦੁਪਹਿਰ ਵੇਲੇ ਪਿੰਡ ਦੇ ਇੱਕ ਮਕਾਨ ਵਿੱਚ ਰਹਿੰਦੀ ਲੜਕੀ ਵੱਲੋਂ ਕਮਰੇ ਵਿੱਚ ਪੱਖੇ ਦੀ ਹੁੱਕ ਨਾਲ ਫਾਹਾ ਲਾ ਲਿਆ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਸ ਲੜਕੀ ਨੇ ਕੁਝ ਦਿਨ ਪਹਿਲਾਂ ਹੀ ਮਲੋਟ ਦੇ ਇੱਕ ਨੌਜਵਾਨ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦਾ ਸਹੁਰਾ ਬੀਤੇ ਦਿਨ ਉਸ ਨੂੰ ਉਸ ਦੇ ਘਰ ਸ਼ਾਹੀ ਮਾਜਰਾ ਛੱਡ ਕੇ ਗਿਆ ਸੀ। ਉਸ ਨੇ ਅੱਜ ਅਚਾਨਕ ਆਤਮ ਹੱਤਿਆ ਕਰ ਲਈ।
ਮੌਕੇ ‘ਤੇ ਪਹੁੰਚ ਪੁਲਿਸ ਟੀਮ ਵੱਲੋਂ ਲੜਕੀ ਦੀ ਮ੍ਰਿਤਕ ਦੇਹ ਨੂੰ ਪੋਸਟ ਮਾਰਟਮ ਲਈ ਫੇਜ਼ 6 ਦੇ ਸਿਵਲ ਹਸਪਤਾਲ ਭਿਜਵਾ ਦਿੱਤਾ ਗਿਆ। ਥਾਣਾ ਫੇਜ਼ 1 ਦੇ ਐਸਐਚਓ ਸੁਖਵਿੰਦਰ ਸਿੰਘ ਨੇ ਮਾਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਉਪੰਰਤ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

About Sting Operation

Leave a Reply

Your email address will not be published. Required fields are marked *

*

themekiller.com