ਬਾਜਵਾ ਵੱਲ਼ੋਂ ਸੁਖਬੀਰ ਬਾਦਲ ਵਿਹਲਾ ਕਰਾਰ

48 SUKHBIR-BADAL
ਲੁਧਿਆਣਾ(Sting Operation)- ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਅਕਾਲੀ ਦਲ ਵੱਲੋਂ 7 ਫਰਵਰੀ ਨੂੰ ਲਾਏ ਜਾਣ ਵਾਲੇ ਧਰਨੇ ਬਾਰੇ ਕਿਹਾ ਹੈ ਕਿ ਸੁਖਬੀਰ ਬਾਦਲ ਤਾਂ ਵੇਹਲਾ ਹੈ। ਬਾਜਵਾ ਨੇ ਕਿਹਾ ਕਿ ਸੁਖਬੀਰ ਦਾ ਕੰਮ ਰੌਲਾ ਪਾਉਣਾ ਹੈ ਪਰ ਸਰਕਾਰ ਆਪਣਾ ਕੰਮ ਜਾਰੀ ਰੱਖੇਗੀ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਡਰਾਮੇ ਦਾ ਸਰਕਾਰ ਦੇ ਕੰਮ ‘ਤੇ ਕੋਈ ਅਸਰ ਨਹੀਂ ਹੋਵੇਗਾ।
ਤ੍ਰਿਪਤ ਰਾਜਿੰਦਰ ਬਾਜਵਾ ਨੇ ਅੱਜ ਲੁਧਿਆਣਾ ਦੀਆਂ ਨਗਰ ਨਿਗਮ ਚੋਣਾਂ ਲਈ ਟਿਕਟਾਂ ਦੀ ਵੰਡ ਨੂੰ ਲੈ ਕੇ ਲੁਧਿਆਣਾ ਕਾਂਗਰਸ ਦੇ ਆਗੂਆਂ ਨਾਲ ਮੀਟਿੰਗ ਕੀਤੀ। ਬੈਠਕ ਦੌਰਾਨ ਕਾਂਗਰਸ ਵਿੱਚ ਸ਼ਾਮਲ ਹੋਏ ਵਰਕਰਾਂ ਦਾ ਵੀ ਸਨਮਾਨ ਕੀਤਾ ਗਿਆ। ਟਿਕਟਾਂ ਦੀ ਵੰਡ ਬਾਰੇ ਗੱਲ ਕਰਦਿਆਂ ਕਿਹਾ ਕਿ ਟਿਕਟਾਂ ਯੋਗਤਾ ਦੇ ਅਧਾਰ ‘ਤੇ ਵੰਡੀਆਂ ਜਾਣਗੀਆਂ। ਪਾਰਟੀ ਦੇ ਕੰਮ ਨੂੰ ਦੇਖ ਕੇ ਨਗਰ ਨਿਗਮ ਲਈ ਉਮੀਦਵਾਰ ਚੁਣੇ ਜਾਣਗੇ।

About Sting Operation

Leave a Reply

Your email address will not be published. Required fields are marked *

*

themekiller.com